07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਐੱਸ. ਐੱਸ. ਪੀ. ਦਰਪਣ ਆਹਲੂਵਾਲੀਆ ਦੀ ਦੇਖ-ਰੇਖ ਹੇਠ ਕਰੋੜਾਂ ਦਾ ਜ਼ਬਤ ਕੀਤਾ ਨਸ਼ਾ ਸਾੜਿਆ

Ad Position 21
No active advertisement
ਅਜੀਤ ਡੈਸਕ 07-04-2026
ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਵਲੋਂ ਅੱਜ ਸਰਕਾਰੀ ਇਨਸੀਨੇਟਰ ਵਿਖੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਅਤੇ ਐਸ. ਪੀ. ਪਵਨਜੀਤ ਚੌਧਰੀ ਦੀ ਦੇਖ ਰੇਖ ਵਿਚ 121 ਐਨ. ਡੀ. ਪੀ. ਐਸ ਦੇ ਮਾਮਲਿਆਂ ਦੀ ਜਾਇਦਾਦ ਭਾਵ ਫੜੇ ਗਏ ਨਸ਼ਿਆਂ ਆਦਿ ਦਾ ਨਿਪਟਾਰਾ ਕੀਤਾ ਗਿਆ | ਇਸ ਮੌਕੇ 9 ਕੁਇੰਟਲ 42 ਕਿੱਲੋ ਭੁੱਕੀ ਚੂਰਾ ਪੋਸਤ, 10 ਕਿੱਲੋ 100 ਗ੍ਰਾਮ ਗਾਂਜਾ, 3 ਕਿੱਲੋ 693 ਗ੍ਰਾਮ ਹੈਰੋਇਨ, 123 ਗ੍ਰਾਮ ਨਸ਼ੀਲਾ ਪਾਊਡਰ, 39 ਕਿੱਲੋ ਖਸਖਸ, 4920 ਗੋਲੀਆਂ, 1 ਕਿੱਲੋ 880 ਗ੍ਰਾਮ ਆਈਸ ਡਰੱਗ ਅਤੇ 98 ਖਾਲੀ ਕੱਪੜੇ ਦੇ ਥੈਲਿਆਂ ਨੂੰ ਸਾੜ ਕੇ ਖ਼ਤਮ ਕੀਤਾ ਗਿਆ |
ਇਹ ਸਾਰੀ ਕਾਰਵਾਈ ਕਾਨੂੰਨੀ ਪ੍ਰਕਿਰਿਆਵਾਂ ਦੇ ਅਨੁਸਾਰ ਕੀਤੀ ਗਈ, ਜਿਸਦਾ ਉਦੇਸ਼ ਨਸ਼ਾ ਤਸਕਰੀ ਨੂੰ ਰੋਕਣਾ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਅਤੇ ਫੜੇ ਗਏ ਨਸ਼ੇ ਨੂੰ ਮੁੜ ਵਰਤੋਂ ਤੋਂ ਬਚਾਉਣਾ ਹੈ | ਐਸ. ਐਸ. ਪੀ. ਡਾ. ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਜਨਤਾ ਨੂੰ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਪੁਲਿਸ ਦਾ ਸਮਰਥਨ ਕਰਨ ਅਤੇ ਸ਼ੱਕੀ ਗਤੀਵਿਧੀਆਂ ਸੰਬੰਧੀ ਕਿਸੇ ਵੀ ਜਾਣਕਾਰੀ ਨੂੰ ਤੁਰੰਤ ਸਾਂਝਾ ਕਰਨ ਦੀ ਅਪੀਲ ਕਰਦੀ ਹੈ | ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਤੁਸੀਂ ਆਪਣੇ ਸਮਾਜ, ਆਪਣੇ ਪਰਿਵਾਰ, ਆਪਣੇ ਰਾਜ ਅਤੇ ਆਪਣੇ ਦੇਸ਼ ਦੀ ਸੇਵਾ ਕਰੋਗੇ | ਅਸੀਂ ਤੁਹਾਨੂੰ ਯਕੀਨ ਦਿਵਾਉਦੇ ਹਾਂ ਕਿ ਸਾਨੂੰ ਸੂਚਨਾ ਦੇਣ ਵਾਲੇ ਕਿਸੇ ਵੀ ਵਿਅਕਤੀ ਦੀ ਨਿੱਜੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਅਜਿਹਾ ਕਰਨ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ ਜਾਵੇਗਾ | ਐਸ. ਐਸ. ਪੀ. ਡਾ. ਦਰਪਨ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਵਾਰ ਅਗੇਂਸਟ ਗੈਂਗਸਟਰਜ਼' ਲਈ ਦਿਨ ਰਾਤ ਲੜ ਰਹੀ ਹੈ ਅਤੇ ਆਏ ਦਿਨ ਨਵੀਆਂ ਸਫ਼ਲਤਾਵਾਂ ਪ੍ਰਾਪਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਨਸ਼ਿਆਂ ਦਾ ਸਮੂਹ ਨਾਸ਼ ਕੀਤੇ ਬਿਨਾਂ ਚੁੱਪ ਚਾਪ ਨਹੀਂ ਬੈਠਾਂਗੇ |
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਸੰਕਟ 'ਤੇ ਰਾਜ ਪੱਧਰੀ ਸੈਮੀਨਾਰ 10 ਨੂੰ- ਲੱਖੋਵਾਲ ਅਗਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਪਿਸਤੌਲ ਸਮੇਤ 1 ਕਾਬੂ
Ad Position 24