ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਬੀ. ਕੇ. ਯੂ. ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਦੇਸ਼ ਵਿੱਚ ਕਿਸਾਨ ਸੰਕਟ ਦਾ ਹੱਲ ਕੱਢਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮੋਗਾ ਵਿਖੇ 10 ਅਪ੍ਰੈਲ ਨੂੰ ਪੰਜਾਬ ਪੱਧਰੀ ਸੈਮੀਨਾਰ ਕਰਵਾਇਆ ਜਾ ਰਿਹਾ | ਇਸ ਸੈਮੀਨਾਰ 'ਚ ਪੰਜਾਬ ਭਰ ਤੋਂ 2000 ਤੋਂ ਉੱਪਰ ਕਿਸਾਨ ਨੇਤਾ ਸ਼ਾਮਿਲ ਹੋਣਗੇ ਅਤੇ ਕਿਸਾਨਾਂ ਨੂੰ ਆ ਰਹੀਆਂ ਵੱਡੀਆਂ ਮੁਸ਼ਕਲਾਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ | ਇਸ ਸੈਮੀਨਾਰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਕੇਸ਼ ਟਿਕੈਤ, ਜਨਰਲ ਸੈਕਟਰੀ ਭਾਰਤ ਯੁਧਵੀਰ, ਡਾਕਟਰ ਪਿਆਰੇ ਲਾਲ ਗਰਗ, ਡਾਕਟਰ ਅਮਰਦੀਪ ਸਿੰਘ ਚੀਮਾ ਅਰਥ ਸ਼ਾਸਤਰੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਾਕਾਂ ਤੇ ਇਕਾਈਆਂ ਦੇ ਪ੍ਰਧਾਨ ਤੇ ਸਮੁੱਚੇ ਮੈਂਬਰ ਆਪਣੀਆਂ ਆਪਣੀਆਂ ਟੀਮਾਂ ਨਾਲ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਸੈਮੀਨਾਰ ਵਿੱਚ ਪਹੁੰਚਣਗੇ | ਸੈਮੀਨਾਰ ਵਿਚ ਦੇਸ਼ ਦੇ ਮੁੱਦੇ, ਭਾਰਤ ਅਮਰੀਕਾ ਫਰੀ ਟਰੇਡ ਆਰਡੀਨਸ, ਕਰਜ਼ਾ ਮੁਕਤੀ, ਐੱਮ. ਐੱਸ. ਪੀ ਕਾਨੂੰਨੀ ਗਰੰਟੀ, ਅÏਰਗੈਨਿਕ ਖੇਤੀ, ਪਾਣੀ ਸੋਧਣ ਤੇ ਵਿਚਾਰਾਂ ਕੀਤੀਆਂ ਜਾਣਗੀਆਂ, ਇਸ ਸੈਮੀਨਾਰ ਚ ਹਰੇਕ ਕਿਸਾਨ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ |