07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗੁਰਦੁਆਰਾ ਦਮਦਮਾ ਸਾਹਿਬ ਦੋਰਾਹਾ ਵਿਖੇ ਸਮਾਜਿਕ, ਧਾਰਮਿਕ ਅਤੇ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ ਪ੍ਰਮੁੱਖ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹੋਈਆਂ ਸ਼ਾਮਿਲ

Ad Position 21
No active advertisement
ਅਜੀਤ ਡੈਸਕ 07-04-2026
ਦੋਰਾਹਾ, 6 ਅਪ੍ਰੈਲ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਪਾਇਲ ਦੀ ਆਗੂਆਂ ਅਤੇ ਵਰਕਰਾਂ ਵਲੋਂ ਇਲਾਕੇ ਦੀਆਂ ਧਾਰਮਿਕ ਤੇ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ |
ਸਨਮਾਨ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ | ਹਜੂਰੀ ਰਾਗੀ ਗੁਰਦੁਆਰਾ ਮੰਜੀ ਸਾਹਿਬ ਕੋਟਾ ਭਾਈ ਰਜਿੰਦਰ ਸਿੰਘ ਰਾਗੀ ਹੋਰਾਂ ਦੇ ਵੱਲੋਂ ਅੰਮਿ੍ਤਮਈ ਰਸ ਭਿੰਨਾ ਕੀਰਤਨ ਕੀਤਾ ਗਿਆ | ਬਾਬਾ ਬੇਅੰਤ ਸਿੰਘ ਲੰਗਰਾਂ ਵਾਲੇ ਬੇਰਕਲਾਂ ਕਲਾਂ ਵਲੋਂ ਵੀ ਕਥਾ ਵਿਚਾਰ ਕਰਦਿਆਂ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਦੇ ਲਈ ਵਿਚਾਰ ਸਾਂਝੇ ਕੀਤੇ | ਅਰਦਾਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਬਾਬਾ ਬੇਅੰਤ ਸਿੰਘ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲੇ ਬੇਰ ਕਲਾਂ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਜੀਰਖ, ਭਾਈ ਸੋਹਣ ਸਿੰਘ ਗ੍ਰੰਥੀ ਕਿ੍ਸ਼ਨਪੁਰਾ, ਰਾਗੀ ਬਲਵਿੰਦਰ ਸਿੰਘ ਬਾਬਰਪੁਰ, ਭਾਈ ਰਾਜਿੰਦਰ ਸਿੰਘ, ਭਾਈ ਸਤਨਾਮ ਸਿੰਘ, ਸਾਹਿਬ ਭਾਈ ਕੁਲਦੀਪ ਸਿੰਘ, ਭਾਈ ਜਸਵੀਰ ਸਿੰਘ ਢਾਡੀ ਦੌਲਤਪੁਰ, ਭਾਈ ਗੋਵਿੰਦਰ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ ਮੁੱਲਾਂਪੁਰ, ਹਰਪਾਲ ਸਿੰਘ ਕਥਾ ਵਾਚਕ ਮੰਜੀ ਸਾਹਿਬ ਕੋਟਾ, ਜਥੇਦਾਰ ਗੁਰਚਰਨ ਸਿੰਘ ਟਿੰਬਰਵਾਲ, ਹਰਪਾਲ ਸਿੰਘ ਕਥਾ ਵਾਚਕ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਅਤੇ ਸਮਾਜ ਸੇਵੀ ਸਤੀਸ਼ ਕੁਮਾਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਲਾਪਰਾਂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਅਤੇ ਸਭਨਾਂ ਨੂੰ ਕਲਾਵੇ ਦੇ ਵਿਚ ਲੈ ਕੇ ਚੱਲਣ ਦੀ ਲੋੜ ਹੈ |
ਜਥੇਦਾਰ ਹਰਪਾਲ ਸਿੰਘ ਜੱਲ੍ਹਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਹਰਮਿੰਦਰ ਸਿੰਘ ਯੂ. ਐਸ. ਏ ਜਰਗ, ਵਰਿੰਦਰਜੀਤ ਸਿੰਘ ਵਿੱਕੀ ਚੇਅਰਮੈਨ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੰਤ ਸਿੰਘ ਘਲੋਟੀ, ਹਰਿੰਦਰ ਪਾਲ ਸਿੰਘ ਹਨੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਦੋਰਾਹਾ, ਬਲਦੇਵ ਸਿੰਘ ਜਰਗੜੀ, ਸਾਬਕਾ ਸਰਪੰਚ ਸ਼ਵਿੰਦਰ ਸਿੰਘ ਸੰਮਤੀ ਮੈਂਬਰ ਅਮਰਜੀਤ ਸਿੰਘ ਮਾਂਗੇਵਾਲ ਦਵਿੰਦਰ ਸਿੰਘ ਟਿੰਬਰਵਾਲ ਕੁਲਦੀਪ ਸਿੰਘ, ਗੁਰਚਰਨ ਸਿੰਘ ਟਿੰਬਰਵਾਲ ਜਗਦੀਪ ਸਿੰਘ ਲਾਲ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਗੁਰਦੀਪ ਸਿੰਘ ਬਾਬਾ ਜਥੇਦਾਰ ਰਾਮ ਸਿੰਘ ਦੋਰਾਹਾ, ਰਾਜ ਗੁਰਮੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਅਜਨੋਦ, ਸਰਬਜੀਤ ਸਿੰਘ ਲੱਕੀ ਰੋਣੀ, ਸੁਖਵਿੰਦਰ ਸਿੰਘ ਦੌਲਤਪੁਰ ਬਲਵੰਤ ਸਿੰਘ ਘਲੋਟੀ ਹਰਿੰਦਰਪਾਲ ਸਿੰਘ ਹਨੀ, ਯਸ਼ਪਾਲ ਬਿੱਲੂ ਸ਼ਰਮਾ, ਦਵਿੰਦਰ ਸਿੰਘ ਬਿੱਲੂ ਮਕਸੂਦੜਾ, ਕੁਲਦੀਪ ਸਿੰਘ ਬੱਬੀ ਮਕਸੂਦੜਾ, ਹਰਵਿੰਦਰ ਸਿੰਘ ਨਿਜ਼ਾਮਪੁਰ, ਬਲਦੇਵ ਸਿੰਘ ਸਾਬਕਾ ਸਰਪੰਚ ਦੋਬੁਰਜੀ, ਪਰਮਿੰਦਰ ਸਿੰਘ, ਗੁਰਮੀਤ ਸਿੰਘ ਜੋਗੀ ਮਾਜਰਾ, ਰਸ਼ਪਾਲ ਸਿੰਘ ਐਮ ਸੀ ਮਲੌਦ, ਜਗਦੇਵ ਸਿੰਘ ਜਰਗ, ਭਵਨ ਦੀਪ ਸਿੰਘ ਮੰਡੇਰ, ਕੁਲਵਿੰਦਰ ਸਿੰਘ ਸ਼ੀਹਾਂ ਦੌਦ, ਮਲਕੀਤ ਰਾਮ ਮਾਡਲ ਟਾਊਨ, ਗੋਗੀ ਸਰਪੰਚ ਮੰਡਲ ਟਾਊਨ, ਜਥੇਦਾਰ ਜੋਗਾ ਸਿੰਘ ਰਾਮਗੜ੍ਹ ਸਰਦਾਰਾਂ ਪਿ੍ਤਪਾਲ ਸਿੰਘ ਭੋਲਾ ਸਰਪੰਚ ਰਾਮਗੜ੍ਹ ਸਰਦਾਰਾਂ, ਹਰਜਿੰਦਰ ਸਿੰਘ ਸਰਨ ਮਾਜਰਾ, ਲਾਡੀ ਸਿੰਘ ਦੁਧਾਲ, ਕੁਲਵੰਤ ਸਿੰਘ ਸੇਖਾ, ਹਰਪ੍ਰੀਤ ਸਿੰਘ ਸਰਪੰਚ ਅਜਨੋਦ, ਅਮਰੀਕ ਸਿੰਘ ਸੀਏ ਬੇਰਕਲਾਂ, ਹਰਪ੍ਰੀਤ ਸਿੰਘ ਸੇਠ, ਗੁਰਮੁਖ ਸਿੰਘ ਕੂਹਲੀ, ਸ਼ਮਸ਼ੇਰ ਸਿੰਘ ਸ਼ੇਰਾ ਬੇਗੋਵਾਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਮਸ਼ਾਨਘਾਟ ਵਿਖੇ ਅਸਥੀਆਂ ਨਾਲ ਕੀਤੀ ਗਈ ਛੇੜਛਾੜ ਕਾਰਨ ਮਾਹੌਲ ਤਣਾਅਪੂਰਨ ਹੋਇਆ ਅਗਲੀ ਖ਼ਬਰ ਕਿਸਾਨੀ ਸੰਕਟ 'ਤੇ ਰਾਜ ਪੱਧਰੀ ਸੈਮੀਨਾਰ 10 ਨੂੰ- ਲੱਖੋਵਾਲ
Ad Position 24