12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਾਹਨੇਵਾਲ 'ਚ ਭਾਰੀ ਵਾਹਨਾਂ ਦੀ ਹੁਣ 30 ਅਪ੍ਰੈਲ ਤੱਕ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਰਹੇਗੀ ਬੰਦ

Ad Position 21
No active advertisement
ਅਜੀਤ ਡੈਸਕ 15-04-2026
ਸਾਹਨੇਵਾਲ, 14 ਅਪ੍ਰੈਲ (ਹਨੀ ਚਾਠਲੀ)-ਸਾਹਨੇਵਾਲ ਕਸਬੇ ਚ ਆਏ ਦਿਨ ਲਗਦੇ ਟਰੈਫ਼ਿਕ ਜਾਮ ਨੂੰ ਦੇਖਦਿਆ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੇ ਵਾਹਨਾਂ ਤੇ ਕੁੱਝ ਦਿਨਾਂ ਲਈ ਦਿਨ ਵੇਲੇ ਨੋ ਐਂਟਰੀ ਲਗਾ ਦਿੱਤੀ ਸੀ, ਪਰ ਹੁਣ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦਿਆ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਨੇਵਾਲ ਚ ਭਾਰੀ ਵਾਹਨਾਂ ਦੀ ਆਵਾਜਾਈ ਦੀ ਰੋਕ ਲਈ ਨਵੇਂ ਹੁਕਮਾਂ ਸਬੰਧੀ ਜੋ ਨਿਰਦੇਸ਼ ਜਾਰੀ ਕੀਤੇ ਗਏ ਹਨ | ਉਸ ਸਬੰਧੀ ਗੱਲਬਾਤ ਕਰਦਿਆਂ ਸਾਹਨੇਵਾਲ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਭੋਲਾ ਮਾਂਗਟ, ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਵਿਜੇ ਪੁਰੀ, ਕੌਂਸਲਰ ਕੁਲਵਿੰਦਰ ਸਿੰਘ ਕਾਲਾ ਤੇ ਲਾਲੀ ਹਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਹਨੇਵਾਲ ਚ ਭਾਰੀ ਵਾਹਨਾਂ ਦੀ ਆਵਾਜਾਈ ਦੀ ਰੋਕ ਲਈ ਨਵੇਂ ਹੁਕਮਾਂ ਅਨੁਸਾਰ ਹੁਣ ਇਹ ਤਾਰੀਖ਼ 30 ਅਪ੍ਰੈਲ ਤੱਕ ਵਾਧਾ ਕਰ ਕੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਬੰਦ ਰਹੇਗੀ ਤੇ ਰਾਤ ਦੇ 8 ਵਜੇ ਤੋਂ ਸਵੇਰੇ 7 ਵਜੇ ਤੱਕ ਵੱਡੇ ਵਾਹਨਾਂ ਦੀ ਇਸ ਰੋਡ ਉੱਪਰ ਐਂਟਰੀ ਹੋਣ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ | ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਦੀਆਂ ਗੱਡੀਆਂ, ਫਾਇਰ ਬਿ੍ਗੇਡ, ਐਂਬੂਲੈਂਸ, ਦੁੱਧ ਵਾਲੀਆਂ ਗੱਡੀਆਂ, ਐਲ. ਪੀ. ਜੀ ਵਾਲੀਆਂ ਗੱਡੀਆਂ, ਸਬਜੀਆਂ ਅਤੇ ਅਨਾਜ ਵਾਲੀਆਂ ਗੱਡੀਆਂ ਨੂੰ ਇਸ ਰੋਡ ਤੇ ਲੰਘਣ ਲਈ ਛੋਟ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਵੱਡੇ ਵਾਹਨਾਂ ਨੂੰ ਹੋਰਨਾਂ ਰਸਤਿਆਂ ਦੇ ਭੇਜਣ ਲਈ ਸਾਹਨੇਵਾਲ ਦੇ ਨਜ਼ਦੀਕ ਨਾਕਾ ਲਗਾ ਕੇ ਖੜੇ ਪੰਜਾਬ ਪੁਲਿਸ ਦੇ ਮੁਲਾਜਮਾ ਵੱਲੋ ਜੋ ਵੀ ਵੱਡੇ ਵਾਹਨ ਦਿਨ ਵੇਲੇ ਸਾਹਨੇਵਾਲ ਵਾਲੀ ਸਾਈਡ ਨੂੰ ਆਉਂਦੇ ਹਨ | ਉਨ੍ਹਾਂ ਨੂੰ ਹੋਰਨਾਂ ਰਸਤਿਆਂ ਰਾਹੀਂ ਅੱਗੇ ਭੇਜ ਦਿੱਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੱਡੇ ਵਾਹਨਾਂ ਦੇ ਚਾਲਕਾਂ ਵੱਲੋਂ ਨੋ ਐਂਟਰੀ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਮਨਜਿੰਦਰ ਸਿੰਘ ਭੋਲਾ ਮਾਂਗਟ, ਵਿਜੇ ਪੁਰੀ, ਕੁਲਵਿੰਦਰ ਸਿੰਘ ਕਾਲਾ ਅਤੇ ਲਾਲੀ ਹਰਾ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਕਹਿਣ ਤੇ ਵੱਡੇ ਟਰਾਲਿਆ ਦੀ ਦਿਨ ਵੇਲੇ ਨੋ ਐਂਟਰੀ ਕਰਨ ਲਈ ਤਾਰੀਖ਼ ਵਿੱਚ ਵਾਧਾ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਲਾਈਨ ਪਿੰਡ ਰਾਮਪੁਰ ਨੇੜੇ ਅੰਡਰ ਬਿ੍ਜ ਕੋਲ ਅਣਪਛਾਤੀ ਲਾਸ਼ ਮਿਲੀ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ 'ਖਾਲਸਾ ਸਾਜਨਾ ਦਿਵਸ' ਮਨਾਇਆ <br/>
Ad Position 24