12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਰੇਲਵੇ ਲਾਈਨ ਪਿੰਡ ਰਾਮਪੁਰ ਨੇੜੇ ਅੰਡਰ ਬਿ੍ਜ ਕੋਲ ਅਣਪਛਾਤੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 15-04-2026
ਦੋਰਾਹਾ, 14 ਅਪ੍ਰੈਲ (ਮਨਜੀਤ ਸਿੰਘ ਗਿੱਲ)-ਸ਼ਹਿਰ ਦੋਰਾਹਾ ਦੇ ਆਰਮੀ ਛਾਉਣੀ ਤੇ ਪਿੰਡ ਰਾਮਪੁਰ ਰੋਡ ਨੇੜੇ ਪੈਂਦੇ ਅੰਡਰ ਰੇਲਵੇ ਬਿ੍ਜ ਲਾਈਨਾਂ ਕੋਲ ਇੱਕ ਅਣਪਛਾਤੀ ਲਾਸ਼ ਮਿਲੀ ਹੈ | ਏ. ਐਸ. ਆਈ ਰੁਪਿੰਦਰਜੀਤ ਸਿੰਘ ਜੀ. ਆਰ. ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋਰਾਹਾ ਦੇ ਪਿੰਡ ਰਾਮਪੁਰ ਰੋਡ ਨੇੜੇ ਪੈਂਦੇ ਅੰਡਰ ਰੇਲਵੇ ਬਿ੍ਜ ਲਾਇਨਾ ਕੋਲ ਇੱਕ ਨਾ ਮਾਲੂਮ ਵਿਅਕਤੀ ਦੀ ਲਾਸ਼ ਪਈ ਹੈ, ਜੋ ਦੇਖਣ ਵਿੱਚ ਪ੍ਰਵਾਸੀ ਲੱਗਦਾ ਹੈ, ਦੀ ਉਮਰ ਲਗਭਗ 45 ਤੋਂ 50 ਸਾਲ ਸਰੀਰ ਤੇ ਨੀਲੀ ਬਨੈਣ ਕਾਲਾ ਜ਼ਾਮਨੀ ਅੰਡਰਵੀਅਰ, ਲਾਲ ਪਰਨਾ ਹੁਲੀਆ ਰੰਗ ਕਾਲਾ ਕਲੀਨ ਸ਼ੇਵ ਬਾਲ ਕੱਟੇ ਹੋਏ ਕੱਦ 5'4U ਦੇ ਕਰੀਬ ਹੈ | ਤਲਾਸ਼ੀ ਲੈਣ 'ਤੇ ਕੋਈ ਵੀ ਸ਼ਨਾਖ਼ਤੀ ਕਾਰਡ ਨਹੀਂ ਮਿਲਿਆ ਅਤੇ ਆਸਪਾਸ ਪਤਾ ਕਰਨ ਕੋਈ ਵੀ ਪਹਿਚਾਣ ਨਹੀਂ ਹੋਈ ਸਕੀ | ਉਸ ਲਾਸ਼ ਦੀ ਸ਼ਨਾਖ਼ਤ ਲਈ 72 ਘੰਟੇ ਲਈ ਪਾਇਲ ਦੇ ਸਰਕਾਰੀ ਹਸਪਤਾਲ ਦੇ ਮੋਰਚਰੀ ਵਿੱਚ ਰੱਖ ਦਿੱਤੀ ਹੈ ਅਤੇ ਮਿ੍ਤਕ ਦੇ ਪਰਿਵਾਰ ਦੀ ਜਾਂਚ ਭਾਲ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਿਆਲਪੁਰਾ ਨੇ ਰੁਪਾਲੋਂ ਦੇ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ ਉਦਘਾਟਨ ਅਗਲੀ ਖ਼ਬਰ ਸਾਹਨੇਵਾਲ 'ਚ ਭਾਰੀ ਵਾਹਨਾਂ ਦੀ ਹੁਣ 30 ਅਪ੍ਰੈਲ ਤੱਕ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਰਹੇਗੀ ਬੰਦ...
Ad Position 24