12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

'ਆਪ' ਸਰਕਾਰ ਨੇ ਦੇਸ਼-ਦੁਨੀਆ 'ਚ ਵੱਸਦੇ ਕਰੋੜਾਂ ਸਿੱਖਾਂ ਦੀ ਆਤਮਾ ਦੀ ਆਵਾਜ਼ ਸੁਣੀ – ਵਿਧਾਇਕ ਗਿਆਸਪੁਰਾ

Ad Position 21
No active advertisement
ਅਜੀਤ ਡੈਸਕ 15-04-2026
ਰਾੜਾ ਸਾਹਿਬ, 14 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਹਲਕਾ ਪਾਇਲ ਦੇ ਗੁਰਸਿੱਖ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਬੇਅਦਬੀ ਖ਼ਿਲਾਫ਼ ਸੋਧ ਬਿੱਲ ਪਾਸ ਕਰਕੇ ਦੇਸ਼ ਦੁਨੀਆਂ 'ਚ ਵਸਦੇ ਕਰੋੜਾਂ ਸਿੱਖਾਂ ਦੀ ਆਤਮਾ ਦੀ ਆਵਾਜ਼ ਸੁਣੀ ਗਈ ਹੈ | ਜਿਸ ਕਰਕੇ ਕੌਮ ਦਾ ਹਰ ਸਿੱਖ ਇਸ ਬਿੱਲ ਨੂੰ ਮਾਨ ਸਰਕਾਰ ਵੱਲੋਂ ਲਿਆ ਗਿਆ ਸ਼ਲਾਘਾਯੋਗ ਕਦਮ ਦੱਸ ਰਿਹਾ ਹੈ | ਹਲਕਾ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਯਕੀਨੀ ਬਣਾਉਣ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਵਾਲੇ ਸੋਧ ਬਿੱਲ ਦਾ ਇਹ ਕਦਮ ਸੰਗਤ ਦਹਾਕਿਆਂ ਤੱਕ ਯਾਦ ਰੱਖੇਗੀ | ਉਨਾਂ ਇਸ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਖ਼ੁਦ ਬੇਅਦਬੀ ਦਾ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਨੂੰ ਇਸ ਕਾਨੂੰਨ ਬਾਰੇ ਬਿਆਨਬਾਜ਼ੀ ਕਰਨ ਦਾ ਕੋਈ ਹੱਕ ਨਹੀਂ, ਜਿਸ ਨੂੰ ਅੱਜ ਪੂਰਾ ਪੰਜਾਬ ਹੀ ਨਹੀ ਸਗੋਂ ਪੂਰਾ ਦੇਸ਼ ਭਲੀਭਾਂਤ ਜਾਣਦਾ ਹੈ, ਕਿਉਂਕਿ ਉਨਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਵਿੱਤਰ ਅਸਥਾਨ ਅੱਗੇ ਪੇਸ਼ ਹੋ ਕੇ ਸਭ ਗੁਨਾਹ ਕਬੂਲ ਕੀਤਾ ਅਤੇ ਅੱਜ ਮੁੜ ਉਹ ਸੰਗਤ ਨੂੰ ਗੁਮਰਾਹ ਕਰ ਰਹੇ ਹਨ ਜਿਸ ਕਰਕੇ ਸੰਗਤ ਕੋਲੋਂ ਕੁੱਝ ਲੁਕਿਆ ਨਹੀ | ਉਨਾਂ ਇਹ ਵੀ ਕਿਹਾ ਕਿ ਪਿਛਲੇ ਸਾਲਾਂ ਵਿੱਚ ਜਿਨਾਂ ਪੰਜ ਸਾਲ ਰਾਜ ਕੀਤਾ ਉਹ ਵੀ ਗੁਨਾਹਾਂ ਦੇ ਬਰਾਬਰ ਦੇ ਹੱਕਦਾਰ ਹਨ, ਜਿਨਾਂ ਨੂੰ ਸੰਗਤ ਭਵਿੱਖ ਵਿੱਚ ਕਦੇ ਵੀ ਮੁਆਫ਼ ਨਹੀ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਮੰਡੀਆਂ 'ਚ ਕੇਂਦਰ ਸਰਕਾਰ ਵਲੋਂ ਭੇਜੀਆਂ ਟੀਮਾਂ ਨੇ ਕਣਕ ਦੇ ਸੈਂਪਲ ਭਰੇ ਅਗਲੀ ਖ਼ਬਰ ਵਿਧਾਇਕ ਦਿਆਲਪੁਰਾ ਨੇ ਰੁਪਾਲੋਂ ਦੇ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ ਉਦਘਾਟਨ
Ad Position 24