12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪੰਜਾਬ ਦੀਆਂ ਮੰਡੀਆਂ 'ਚ ਕੇਂਦਰ ਸਰਕਾਰ ਵਲੋਂ ਭੇਜੀਆਂ ਟੀਮਾਂ ਨੇ ਕਣਕ ਦੇ ਸੈਂਪਲ ਭਰੇ

Ad Position 21
No active advertisement
ਅਜੀਤ ਡੈਸਕ 15-04-2026
ਮਾਛੀਵਾੜਾ ਸਾਹਿਬ, 14 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਪੰਜਾਬ ਵਿਚ ਗੜੇਮਾਰੀ, ਮੀਂਹ ਅਤੇ ਤਾਪਮਾਨ ਵਧਣ ਕਾਰਨ ਕਣਕ ਦੀ ਪ੍ਰਭਾਵਿਤ ਹੋਈ ਫ਼ਸਲ ਜਦੋਂ ਵਿਕਣ ਲਈ ਅਨਾਜ ਮੰਡੀ ਵਿਚ ਆਈ ਤਾਂ ਇਸ ਦੇ ਦਾਣੇ ਵਿਚ ਸਮੱਸਿਆ ਆਉਣ 'ਤੇ ਸਰਕਾਰੀ ਖ਼ਰੀਦ ਏਜੰਸੀਆਂ ਨੇ ਇਸ ਨੂੰ ਖ਼ਰੀਦਣ ਤੋਂ ਇਨਕਾਰ ਕਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹ ਖ਼ਰੀਦ ਦੇ ਮਾਪਦੰਡਾਂ 'ਚ ਰਾਹਤ ਦੇਣ | ਕੇਂਦਰ ਸਰਕਾਰ ਵਲੋਂ ਅੱਜ ਮਾਛੀਵਾੜਾ ਅਨਾਜ ਮੰਡੀ ਵਿਚ ਭਾਰਤੀ ਖ਼ੁਰਾਕ ਨਿਗਮ ਦੀ ਟੀਮ ਦੇਰ ਸ਼ਾਮ ਪੁੱਜੀ ਜਿਸ ਨੇ ਮੰਡੀਆਂ ਵਿਚ ਵਿਕਣ ਆਈ ਕਣਕ ਫ਼ਸਲ ਦੀਆਂ ਵੱਖ-ਵੱਖ ਢੇਰੀਆਂ ਤੋਂ ਸੈਂਪਲ ਭਰੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਨਗ੍ਰੇਨ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਖੁਰਾਕ ਨਿਗਮ ਦੀ ਟੀਮ ਵਲੋਂ ਅੱਜ ਸੈਂਪਲ ਭਰ ਲਏ ਗਏ ਹਨ, ਜਿਸ ਵਿਚ ਸਾਹਮਣੇ ਆਇਆ ਕਿ ਕਣਕ ਫ਼ਸਲ ਦੀ ਲਸਟਰ ਲਾਸ ਅਤੇ ਬਰੀਕ ਦਾਣਾ ਕਾਫ਼ੀ ਹੈ | ਉਨਾਂ ਕਿਹਾ ਕਿ ਟੀਮਾਂ ਵਲੋਂ ਵੱਖ-ਵੱਖ ਮੰਡੀਆਂ 'ਚੋਂ ਸੈਂਪਲ ਭਰ ਕੇ ਚੰਡੀਗੜ• ਲੈਬ ਵਿਚ ਭੇਜੇ ਗਏ ਹਨ ਜਿੱਥੇ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਗੜੇਮਾਰੀ ਕਾਰਨ ਕਿੰਨੀ ਫ਼ਸਲ ਪ੍ਰਭਾਵਿਤ ਹੋਈ ਹੈ | ਉਨਾਂ ਕਿਹਾ ਕਿ ਖ਼ਰੀਦ ਏਜੰਸੀਆਂ ਵਲੋਂ ਜੋ ਫ਼ਸਲ ਮਾਪਦੰਡਾਂ 'ਤੇ ਖਰੀ ਉਤਰ ਰਹੀ ਹੈ ਉਸ ਨੂੰ ਖ਼ਰੀਦਿਆ ਜਾ ਰਿਹਾ ਹੈ ਅਤੇ ਬਾਕੀ ਸਰਕਾਰ ਵੱਲੋਂ ਜੋ ਮਾਪਦੰਡ ਵਿਚ ਰਾਹਤ ਆਵੇਗੀ ਉਸ ਤੋਂ ਬਾਅਦ ਖ਼ਰੀਦ ਵਿਚ ਤੇਜ਼ੀ ਲਿਆਂਦੀ ਜਾਵੇਗੀ | ਆੜਤੀ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਅਰਵਿੰਦਰਪਾਲ ਵਿੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਈ ਟੀਮ ਨੇ ਫ਼ਸਲ ਸੈਂਪਲਿੰਗ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਹੁਣ ਜਲਦ ਹੀ ਉਹ ਮਾਪਦੰਡਾਂ 'ਚ ਰਾਹਤ ਦਾ ਐਲਾਨ ਕਰੇ ਤਾਂ ਜੋ ਫ਼ਸਲ ਤੁਰੰਤ ਵਿਕ ਸਕੇ | ਇਸ ਮੌਕੇ ਪਨਗ੍ਰੇਨ ਦੇ ਜ਼ਿਲਾ ਅਫ਼ਸਰ ਲਖਮੀਰ ਸਿੰਘ, ਏ. ਐੱਫ. ਐੱਸ. ਓ ਬਲਰਾਜ ਸਿੰਘ, ਇੰਸਪੈਕਟਰ ਅਮਰਿੰਦਰ ਸਿੰਘ ਹੈਪੀ, ਮੈਨੇਜਰ ਤਰਸਦੀਪ ਸਿੰਘ, ਇੰਸਪੈਕਟਰ ਹਰਫੂਲ ਸਿੰਘ ਅਤੇ ਹੋਰ ਏਜੰਸੀਆਂ ਦੇ ਉੱਚ ਅਧਿਕਾਰੀ, ਰਾਜੀਵ ਕੌਸ਼ਲ, ਰਾਜਵਿੰਦਰ ਸਿੰਘ ਸੈਣੀ, ਸੁਰਿੰਦਰ ਅਗਰਵਾਲ, ਪ੍ਰਵੀਨ ਖੋਸਲਾ, ਹੈਪੀ ਬਾਂਸਲ, ਹਰਦੀਪ ਸਿੰਘ ਟੋਨੀ, ਹਰਿੰਦਰਮੋਹਣ ਕਾਲੜਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਭਾਗ ਵਲਾੋ ਮਿਡਲ ਸਕੂਲਾਂ 'ਚ ਗਿਣਤੀ ਦੇ ਆਧਾਰ 'ਤੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਕਿਸੇ ਹੋਰ ਸਕੂਲ ਵਿੱਚ ਕਰਨ ਦੇ ਜਾਰੀ... ਅਗਲੀ ਖ਼ਬਰ 'ਆਪ' ਸਰਕਾਰ ਨੇ ਦੇਸ਼-ਦੁਨੀਆ 'ਚ ਵੱਸਦੇ ਕਰੋੜਾਂ ਸਿੱਖਾਂ ਦੀ ਆਤਮਾ ਦੀ ਆਵਾਜ਼ ਸੁਣੀ – ਵਿਧਾਇਕ ਗਿਆਸਪੁਰਾ
Ad Position 24