ਸਮਰਾਲਾ, 15 ਅਪ੍ਰੈਲ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਬਾਬਾ ਸਾਹਿਬ ਬੀ. ਆਰ. ਅੰਬੇਡਕਰ ਮਿਸ਼ਨਰੀ ਸਭਾ ਸਮਰਾਲਾ ਵਲੋਂ ਡਾ. ਸੋਹਣ ਲਾਲ ਬਲੱਗਣ ਸਰਪ੍ਰਸਤ ਅਤੇ ਪ੍ਰਧਾਨ ਕਾਮਰੇਡ ਭਜਨ ਸਿੰਘ (ਸਾਬਕਾ ਪ੍ਰਧਾਨ ਨਗਰ ਕੌਂਸਲ) ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਅੱਗੇ ਫੁੱਲ ਅਰਪਣ ਕੀਤੇ ਅਤੇ ਮਿਸ਼ਨਰੀ ਸਭਾ ਵਲੋਂ ਗਰੀਬ ਅਤੇ ਲੋੜਵੰਦ 200 ਦੇ ਕਰੀਬ ਬੱਚਿਆਂ ਨੂੰ ਕਾਪੀਆਂ, ਪੈਨਸਿਲਾਂ ਵੰਡੀਆਂ ਗਈਆਂ ਤਾਂ ਜੋ ਜਿਨਾਂ ਮਾਪੇ ਆਪਣੇ ਬੱਚਿਆਂ ਨੂੰ ਸਕੂਲੀ ਕਾਪੀਆਂ ਲੈਣ ਤੋਂ ਅਸਮਰਥ ਹਨ | ਇਨਾਂ ਕਾਪੀਆਂ, ਪੈਨਸਿਲਾਂ ਨੇ ਬੱਚੇ ਆਪਣੀ ਮੁੱਢਲੀ ਸਿੱਖਿਆ ਸਹੀ ਤਰੀਕੇ ਨਾਲ ਪ੍ਰਾਪਤ ਕਰ ਸਕਣ | ਇਸ ਮੌਕੇ ਸੰਬੋਧਨ ਕਰਦੇ ਹੋਏ ਸਰਪ੍ਰਸਤ ਸੋਹਣ ਲਾਲ ਬਲੱਗਣ ਨੇ ਡਾ. ਭੀਮ ਰਾਓ ਅੰਬੇਦਕਰ ਦੀ ਮੁੱਢਲੀ ਅਤੇ ਉਚੇਰੀ ਵਿੱਦਿਆ ਬਾਰੇ ਚਾਨਣਾ ਪਾਇਆ | ਇਸ ਮੌਕੇ ਹੋਰ ਵੀ ਬੁਲਾਰਿਆਂ 'ਚ ਐਡਵੋਕੇਟ ਸ਼ਿਵ ਕਲਿਆਣ, ਅਮਰਜੀਤ ਸਿੰਘ ਬਾਲਿਓਾ, ਦਲਵੀਰ ਸਿੰਘ ਮੰਡਿਆਲਾ ਬਸਪਾ ਆਗੂ, ਅੰਮਿ੍ਤਾ ਪੁਰੀ ਨੇ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਫ਼ਲਸਫ਼ੇ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੁਆਰਾ ਦਿਖਾਏ ਰਸਤੇ ਦੇ ਤੁਰਨ ਦਾ ਪ੍ਰਣ ਕਰਨ ਲਈ ਕਿਹਾ | ਇਸ ਮੌਕੇ ਨਾਇਬ ਸਿੰਘ, ਕਰਮ ਸਿੰਘ, ਰਾਜਿੰਦਰ ਸਿੰਘ ਮੱਟੂ ਖ਼ਜ਼ਾਨਚੀ, ਬਲਦੇਵ ਸਿੰਘ ਤੂਰ ਮੀਤ ਪ੍ਰਧਾਨ, ਗੁਰਦੇਵ ਸਿੰਘ ਤੂਰ, ਸੈਕਟਰੀ ਬੂਟਾ ਸਿੰਘ, ਕਮਲਜੀਤ ਸਿੰਘ ਬੰਗੜ, ਕਰਤਾਰਾ ਸਿੰਘ ਭੱਖੜ, ਜਸਪਾਲ ਸਿੰਘ, ਜਗਦੀਸ਼ ਕਲਿਆਣ, ਨੀਲ ਕੁਮਾਰ ਮੀਤ ਪ੍ਰਧਾਨ, ਮਨਵੀਰ ਕੌਰ, ਦਿਲਨੂਰ ਸਿੰਘ, ਸੁਰੇਸ਼ ਕੁਮਾਰ, ਦੀਪਕ ਕੁਮਾਰ, ਜਗਤਾਰ ਸਿੰਘ, ਪਲਵਿੰਦਰ ਸਿੰਘ, ਜਗਪਾਲ ਸਿੰਘ ਆਦਿ ਤੋਂ ਇਲਾਵਾ ਸਭਾ ਦੇ ਹੋਰ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ |