02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

'ਯੁੱਧ ਨਸ਼ਿਆਂ ਵਿਰੁੱਧ' ਤਹਿਤ ਮਲੌਦ ਪੁਲਿਸ ਨੇ ਕਾਰਵਾਈ

Ad Position 21
No active advertisement
ਅਜੀਤ ਡੈਸਕ 17-04-2026
ਮਲੌਦ, 16 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਸਰਕਾਰ ਦੁਆਰਾ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਐਸ. ਐਸ. ਪੀ ਖੰਨਾ ਡਾ: ਦਰਪਣ ਆਹਲੂਵਾਲੀਆ ਦੀਆਂ ਸਖ਼ਤ ਹਦਾਇਤਾਂ 'ਤੇ ਪੁਲਿਸ ਥਾਣਾ ਮਲੌਦ ਵਲੋਂ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਬੇ-ਆਬਾਦ ਬੰਦ ਪਏ ਭੱਠੇ ਦੇ ਕਮਰਿਆਂ ਉੱਪਰ ਪੀਲਾ ਪੰਜਾ ਚਲਾਇਆ ਗਿਆ | ਮੌਕੇ 'ਤੇ ਹਾਜਰ ਡੀ. ਐਸ. ਪੀ ਪਾਇਲ ਜਸਬਿੰਦਰ ਸਿੰਘ ਖੈਹਿਰਾ ਤੇ ਐਸ. ਐੱਚ. ਓ ਮਲੌਦ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸੰੁਨਸਾਨ ਵਾਲੀ ਥਾਂ ਦੀ ਦੁਰਵਰਤੋਂ ਸਮਾਜ ਵਿਰੋਧੀ ਅਨਸਰ ਆਮ ਹੀ ਕਰਦੇ ਰਹਿੰਦੇ ਹਨ, ਜਿਨ੍ਹਾਂ ਵਿਚ ਨਸਾ ਕਰਨ ਵਾਲੇ ਨਸ਼ੇੜੀ ਇਸ ਜਗਾ ਦੀ ਵਰਤੋਂ ਕਰਕੇ ਅਸੁਰੱਖਿਅਤ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਨਵਦੀਪ ਸਿੰਘ ਬੱਬੂ ਰਾਮਗੜ੍ਹ ਸਰਦਾਰਾਂ, ਪਿ੍ਤਪਾਲ ਸਿੰਘ ਭੋਲਾ, ਸਿਪਾਹੀ ਸਾਹਿਬਜੋਤ ਸਿੰਘ, ਗਗਨਦੀਪ ਸਿੰਘ, ਅਕਵਿੰਦਰ ਕੌਰ, ਸੰਦੀਪ ਕੌਰ ਪੁਲਿਸ ਪਾਰਟੀ ਵਿਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬੇਰ ਕਲਾਂ 'ਚ ਕੇਕ ਕੱਟ ਕੇ ਮਨਾਇਆ ਡਾ. ਅੰਬੇਡਕਰ ਦਾ ਜਨਮ ਦਿਨ ਅਗਲੀ ਖ਼ਬਰ ਮਾਨ ਸਰਕਾਰ ਦਾ ਮੁੱਖ ਮੰਤਵ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣਾ-ਇੰਜੀਨੀਅਰ ਗਿਆਸਪੁਰਾ
Ad Position 24