02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਾਨ ਸਰਕਾਰ ਦਾ ਮੁੱਖ ਮੰਤਵ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣਾ-ਇੰਜੀਨੀਅਰ ਗਿਆਸਪੁਰਾ

Ad Position 21
No active advertisement
ਅਜੀਤ ਡੈਸਕ 17-04-2026
ਰਾੜਾ ਸਾਹਿਬ,16 ਅਪੈ੍ਰਲ (ਪ੍ਰੀਤਮ ਸਿੰਘ ਮੁਕੰਦਪੁਰੀ)-ਇੱਥੋਂ ਨੇੜਲੇ ਪਿੰਡ ਕਟਾਹਰੀ ਵਿਖੇ ਸਰਕਾਰੀ ਹਾਈ ਸਕੂਲ ਅੰਦਰ ਨਵੀ ਬਣੀ ਸਾਇੰਸ ਲੈਬ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋ ਕੀਤਾ ਗਿਆ | ਇਸ ਮੌਕੇ ਉਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਮੁੱਖ ਮੰਤਵ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਹੈ | ਸਰਕਾਰ ਵੱਲੋਂ ਬੱਚਿਆਂ ਦਾ ਭਵਿੱਖ ਉੱਜਵਲ ਬਣਾਉਣ ਖ਼ਾਤਰ ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਸਾਇੰਸ ਲੈਬਾਂ ਖੋਲੀਆਂ ਜਾ ਰਹੀਆਂ ਹਨ | ਸਕੂਲ ਵਿੱਚ ਬਣੀਆਂ ਲੈਬਾਂ ਵਿਦਿਆਰਥੀਆਂ ਨੂੰ ਵਿਗਿਆਨਕ ਸਿੱਖਿਆ ਵਲ ਪ੍ਰੇਰਿਤ ਕਰਨਗੀਆਂ | ਇਹ ਲੈਬਾਂ ਵਿਦਿਆਰਥੀਆਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜੇ ਖੋਲਣਗੀਆਂ ਅਤੇ ਉਨਾਂ ਦੇ ਭਵਿੱਖ ਨੂੰ ਮਜਬੂਤ ਬਣਾਵੇਗੀ | ਇਸ ਸਮੇ ਸਕੂਲ ਦੇ ਮੁੱਖ ਅਧਿਆਪਕ ਤੇ ਸਮੂਹ ਸਟਾਫ਼ ਵੱਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਸਨਮਾਨ ਕੀਤਾ ਗਿਆ ਅਤੇ ਆਪ ਸਰਕਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜਰਨੈਲ ਸਿੰਘ, ਅਮਨਿੰਦਰ ਸਿੰਘ ਯੂਨੀਅਰ ਸਹਾਇਕ, ਅਧਿਆਪਕਾ ਨੀਰਕਮਲ ਕੌਰ, ਪਰਨੀਤ ਸਿੰਘ, ਸਰਪੰਚ ਮਨਦੀਪ ਸਿੰਘ ਕਟਾਹਰੀ, ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਗੁਰਵਿੰਦਰ ਸਿੰਘ ਨਿੱਕਾ ਅਤੇ ਹੋਰ ਪਤਵੰਤੇ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਮਲੌਦ ਪੁਲਿਸ ਨੇ ਕਾਰਵਾਈ ਅਗਲੀ ਖ਼ਬਰ ਸੀ. ਬੀ. ਐਸ. ਈ. 10ਵੀਂ ਜਮਾਤ ਦੇ ਨਤੀਜੇ 'ਚ ਏ. ਪੀ. ਜੇ. ਸਕੂਲ ਦੇ ਵਿਦਿਆਰਥੀ ਛਾਏ <br/>
Ad Position 24