02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੀ. ਬੀ. ਐਸ. ਈ. 10ਵੀਂ ਜਮਾਤ ਦੇ ਨਤੀਜੇ 'ਚ ਏ. ਪੀ. ਜੇ. ਸਕੂਲ ਦੇ ਵਿਦਿਆਰਥੀ ਛਾਏ <br/>

Ad Position 21
No active advertisement
ਏ. ਪੀ. ਜੇ. ਸਮਾਰਟ ਸਕੂਲ ਮੁੰਡੀ ਖਰੜ ਦੇ ਸ਼ਾਨਦਾਰ ਨਤੀਜੇ ਵਾਲੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ | ਤਸਵੀਰ : ਗੁਰਮੁੱਖ ਸਿੰਘ ਮਾਨ <br/> 17-04-2026
ਖਰੜ, 16 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਸੀ. ਬੀ. ਐਸ. ਈ. ਵਲੋਂ ਐਲਾਨ ਗਏ 10ਵੀਂ ਜਮਾਤ ਦੇ ਨਤੀਜੇ ਵਿਚ ਏ. ਪੀ. ਜੇ. ਪਬਲਿਕ ਸਕੂਲ ਮੁੰਡੀ ਖਰੜ ਦੇ ਵਿਦਿਆਰਥੀਆਂ ਨੇ ਵੱਡੀਆਂ ਪੁਲਾਂਘਾਂ ਪੁੱਟ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਕੂਲ ਦੇ 7 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ, 18 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, ਜਦਕਿ 35 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ, ਜੋ ਕਿ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਨੂੰ ਦਰਸਾਉਂਦੇ ਹਨ | ਇਸ ਤੋਂ ਇਲਾਵਾ ਸਕੂਲ ਦੀ ਵਿਦਿਆਰਥਣ ਪ੍ਰਾਂਜਲ ਲੁਥਰਾ ਨੇ 98.4 ਫ਼ੀਸਦੀ, ਗੁਰਕੀਰਤ ਸਿੰਘ ਨੇ 97.8 ਫ਼ੀਸਦੀ, ਜੈਸਮੀਨ ਕੌਰ ਨੇ 97.2 ਫ਼ੀਸਦੀ, ਜਸਰਾਜ ਸਿੰਘ ਸਿੱਧੂ ਨੇ 97 ਫ਼ੀਸਦੀ, ਨਵਜੋਤ ਕੌਰ ਨੇ 96.4 ਫ਼ੀਸਦੀ, ਗੁਰਸ਼ਨ ਸਿੰਘ ਨੇ 96 ਫ਼ੀਸਦੀ, ਅਸ਼ਮੀਤ ਕੌਰ ਨੇ 95 ਫ਼ੀਸਦੀ, ਅਨਮੋਲ ਕਟੋਚ ਨੇ 94.8 ਫ਼ੀਸਦੀ, ਜਾਹਨਵੀ ਚੌਧਰੀ ਨੇ 94.4 ਫ਼ੀਸਦੀ, ਸੁਖਮਨਦੀਪ ਕੌਰ ਨੇ 93.8 ਫ਼ੀਸਦੀ, ਨਮਨਪ੍ਰੀਤ ਕੌਰ ਨੇ 93.6 ਫ਼ੀਸਦੀ, ਮਹਿਕਪ੍ਰੀਤ ਕੌਰ ਨੇ 93.2 ਫ਼ੀਸਦੀ ਅਤੇ ਨਵਿਆ ਸ਼ਰਮਾ ਨੇ 93 ਫ਼ੀਸਦੀ, ਗੁਰਕੀਰਤ ਕੌਰ ਨੇ 91.6 ਫ਼ੀਸਦੀ, ਜਿਤੇਸ਼ ਸਿੰਘਲ ਨੇ 91.6 ਫ਼ੀਸਦੀ, ਅਨਮੋਲਪ੍ਰੀਤ ਕੌਰ ਨੇ 91.4 ਫ਼ੀਸਦੀ, ਪਰਮਵੀਰ ਸਿੰਘ ਨੇ 91.4 ਫ਼ੀਸਦੀ, ਮਨਵੀ ਸ਼ਰਮਾ ਨੇ 91 ਫ਼ੀਸਦੀ, ਸਾਹਿਬਦੀਪ ਸਿੰਘ ਨੇ 90.6 ਫ਼ੀਸਦੀ, ਸਿਮਰਨਜੀਤ ਕੌਰ ਨੇ 90.4 ਫ਼ੀਸਦੀ, ਉਮੰਗਦੀਪ ਕੌਰ ਨੇ 90.4 ਫ਼ੀਸਦੀ, ਗੁਰਸਿਮਰਨਜੀਤ ਸਿੰਘ ਨੇ 90.4 ਫ਼ੀਸਦੀ ਅਤੇ ਹਰਸਿਮਰਨ ਸਿੰਘ ਨੇ 90.4 ਫ਼ੀਸਦੀ ਅੰਕ ਹਾਸਿਲ ਕੀਤੇ ਹਨ | ਇਸ ਪ੍ਰਾਪਤੀ ਦੇ ਚਲਦਿਆਂ ਸਕੂਲ ਪਿ੍ੰ. ਜਸਵੀਰ ਚੰਦਰ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਤੀਜੇ ਸੰਸਥਾ ਦੀ ਗੁਣਵੱਤਾ ਵਾਲੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦਾ ਮੁੱਖ ਮੰਤਵ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣਾ-ਇੰਜੀਨੀਅਰ ਗਿਆਸਪੁਰਾ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦਾ ਸਾਹਿਤ ਉਤਸਵ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
Ad Position 24