01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਖੰਨਾ ਦੀਆਂ ਵਿਦਿਆਰਥਣਾਂ ਨੇ ਰਾਜ ਸੀਨੀਅਰ ਰੱਗਬੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 17-04-2026
ਖੰਨਾ, 16 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ ਦੇ ਸਹਿਯੋਗ ਹੇਠ, ਏ. ਐਸ. ਕਾਲਜ ਫ਼ਾਰ ਵੁਮੈਨ, ਖੰਨਾ ਦੀਆਂ ਵਿਦਿਆਰਥਣਾਂ ਨੇ ਕਾਲਜ ਦੀ ਪਿ੍ੰਸੀਪਲ ਡਾ. ਨੀਤੂ ਓਹਰੀ ਹਾਂਡਾ ਦੀ ਯੋਗ ਰਹਿਨੁਮਾਈ ਹੇਠ ਮਿਸ ਮਨਪ੍ਰੀਤ ਕੌਰ, ਮਿਸ ਜਸਮੀਨ ਕੌਰ ਅਤੇ ਮਿਸ ਪਿ੍ਯੰਕਾ ਬੀ. ਏ. ਪਹਿਲੇ ਸਾਲ ਦੀ ਵਿਦਿਆਰਥਣਾਂ ਨੇ 11/4/2026 ਅਤੇ 12/4/2026 ਨੂੰ ਖ਼ਾਲਸਾ ਕਾਲਜ, ਅੰਮਿ੍ਤਸਰ ਵਿੱਚ ਹੋਈ 10ਵੀਂ ਪੰਜਾਬ ਸਟੇਟ ਸੀਨੀਅਰ ਰੱਗਬੀ ਚੈਂਪੀਅਨਸ਼ਿਪ 2026-27 ਵਿੱਚ ਭਾਗ ਲਿਆ | ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਨਾਲ ਸੋਨੇ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ | ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੰਦੇ ਹਾਂ ਅਤੇ ਭਵਿੱਖ ਦੀਆਂ ਪ੍ਰਤੀਯੋਗਤਾਵਾਂ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ | ਮਾਣਯੋਗ ਸੰਜੀਵ ਧਮੀਜਾ (ਪ੍ਰਧਾਨ, ਏ.ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਖੰਨਾ), ਐਡਵੋਕੇਟ ਨਵੀਨ ਥੰਮਨ (ਉਪ-ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਜਤਿੰਦਰ ਦੇਵਗਨ (ਜੋਇੰਟ ਜਨਰਲ ਸਕੱਤਰ ਅਤੇ ਇੰਟਰਨਲ ਆਡੀਟਰ) ਅਤੇ ਕਵਿਤਾ ਗੁਪਤਾ (ਸਕੱਤਰ, ਏ.ਐਸ. ਕਾਲਜ ਫਾਰ ਵੁਮੈਨ ਖੰਨਾ) ਨੇ ਪਿ੍ੰਸੀਪਲ ਡਾ. ਨੀਤੂ ਓਹਰੀ ਹਾਂਡਾ ਖੇਡ ਵਿਭਾਗ, ਭਾਗੀਦਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆ ਦਿੱਕਤਾਂ ਸੰਬੰਧੀ ਭਾਜਪਾ ਆਗੂ ਬਲੀਏਵਾਲ ਨੇ ਐੈੱਫ. ਸੀ. ਆਈ. ਦੇ ਡਵੀਜ਼ਨਲ ਮੈਨੇਜਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ 'ਚ ਯਾਦਗਾਰੀ ਗਰੈਜੂਏਸ਼ਨ ਸੈਰਾਮਨੀ ਸਮਾਗਮ
Ad Position 24