01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕਿਸਾਨਾਂ ਦੀਆ ਦਿੱਕਤਾਂ ਸੰਬੰਧੀ ਭਾਜਪਾ ਆਗੂ ਬਲੀਏਵਾਲ ਨੇ ਐੈੱਫ. ਸੀ. ਆਈ. ਦੇ ਡਵੀਜ਼ਨਲ ਮੈਨੇਜਰ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 17-04-2026
ਸਾਹਨੇਵਾਲ, 16 ਅਪ੍ਰੈਲ (ਅਮਰਜੀਤ ਸਿੰਘ ਮੰਗਲੀ)-ਹਲਕਾ ਸਾਹਨੇਵਾਲ ਵਿਚ ਕਣਕ ਦੀ ਖ਼ਰੀਦ ਵਿਚ ਆ ਰਹੀ ਦਿੱਕਤ ਦੇ ਸੰਬੰਧ ਵਿਚ ਭਾਜਪਾ ਪੰਜਾਬ ਦੇ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ ਨੇ ਖ਼ਰੀਦ ਏਜੰਸੀ ਐੱਫ. ਸੀ. ਆਈ. ਦੇ ਡਵੀਜ਼ਨਲ ਮੈਨੇਜਰ ਦੁਸ਼ਯੰਤ ਕੁਮਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਕਣਕ ਖ਼ਰੀਦ ਵਿਚ ਹੋ ਰਹੀ ਦੇਰੀ ਕਰ ਕੇ ਕਿਸਾਨਾਂ ਨੂੰ ਆ ਰਹੀ ਪ੍ਰੇਸ਼ਾਨੀਆਂ ਬਾਰੇ ਜਾਣੂੰ ਕਰਵਾਇਆ | ਬਲੀਏਵਾਲ ਵਲੋਂ ਕੀਤੀ ਗਈ ਗੱਲਬਾਤ ਸੁਣਨ ਤੋਂ ਬਾਅਦ ਡੀ. ਐੱਮ. ਨੇ ਭਰੋਸਾ ਦਿੱਤਾ ਕਿ ਇਸ ਇਲਾਕੇ ਵਿਚ ਜਿੰਨੀਆਂ ਵੀ ਮੰਡੀਆਂ ਹਨ, ਜਿਵੇਂ ਕਿ ਸਾਹਨੇਵਾਲ, ਕੂੰਮਕਲਾਂ, ਮੱਤੇਵਾੜਾ, ਧਨਾਨਸੂ, ਖ਼ਾਸੀ ਤੇ ਬਾਕੀ ਮੰਡੀਆਂ ਵਿਚ ਐੱਫ. ਸੀ. ਆਈ. ਵਲੋਂ ਕੋਈ ਵੀ ਦਿੱਕਤ ਨਹੀਂ ਹੈ, ਜੋ ਦਿੱਕਤ ਆ ਰਹੀ ਹੈ, ਉਹ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਵਲੋਂ ਆ ਰਹੀ ਹੈ | ਬਲੀਏਵਾਲ ਨੇ ਦੱਸਿਆ ਕਿ ਇਸ ਸੰਬੰਧੀ ਮੰਡੀਆਂ ਵਿਚ ਐੱਫ. ਸੀ. ਆਈ. ਦੇ ਅਧਿਕਾਰੀਆਂ ਨਾਲ ਮਿਲ ਕੇ ਮੰਡੀਆਂ ਦੀ ਚੈਕਿੰਗ ਵੀ ਕੀਤੀ ਜਾਵੇਗੀ | ਜੋ ਕਿਸਾਨਾਂ ਨੂੰ ਸਮੱਸਿਆ ਆ ਰਹੀਆਂ ਹਨ ਉਹ ਸਿਰਫ਼ ਪੰਜਾਬ ਸਰਕਾਰ ਨੇ ਅਗਾਊਾ ਨਾ ਪ੍ਰਬੰਧਾਂ ਕਰ ਕੇ ਹੀ ਹਨ ਨਾ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਕਰ ਕੇ ਆ ਰਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਲੋਂ ਆਉਣ ਵਾਲੇ ਸਮੇਂ ਵਿਚ ਮੰਡੀਆਂ ਦੀਆਂ ਅਚਨਚੇਤ ਚੈਕਿੰਗ ਵੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਝਾੜ ਸਾਹਿਬ ਕਾਲਜ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੌਦਿਆਂ ਦੀ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਖੰਨਾ ਦੀਆਂ ਵਿਦਿਆਰਥਣਾਂ ਨੇ ਰਾਜ ਸੀਨੀਅਰ ਰੱਗਬੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ
Ad Position 24