ਬੀਜਾ, 17 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਗੁਰਮ ਪੱਤੀ ਬੀਜਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਰਾਜਿੰਦਰ ਸਿੰਘ ਕਰਤਾਰਪੁਰ ਵਾਲਿਆ ਵਲੋਂ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਗਿਆ | ਗੁਰੂ ਘਰ ਦੇ ਪ੍ਰੇਮੀ ਪਰਿਵਾਰਾਂ ਵਲੋਂ ਨਿਸ਼ਾਨ ਸਾਹਿਬ ਦੇ ਬਸਤਰਾਂ ਦੀ ਸੇਵਾ ਕੀਤੀ ਗਈ ਅਤੇ ਰੁਮਾਲਾ ਸਾਹਿਬ ਸਮੇਤ ਚੰਦੋਆ ਸਾਹਿਬ ਦੀ ਸੇਵਾ ਕੀਤੀ ਗਈ | ਸਮੂਹ ਸੰਗਤ ਵਲੋਂ ਸ਼ਰਧਾ ਨਾਲ ਸੇਵਾਵਾਂ ਕੀਤੀਆਂ ਗਈਆਂ | ਇਸ ਸਮੇਂ ਸੁਖਰਾਜ ਸਿੰਘ ਸ਼ੇਰਗਿੱਲ ਵਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ | ਸਮਾਪਤੀ ਉਪਰੰਤ ਛੋਲੇ, ਪੂੜੀਆਂ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ |