15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਖੇਤੀਬਾੜੀ ਵਿਭਾਗ ਵਲੋਂ ਜੱਸੜ ਵਿਖੇ ਕਿਸਾਨ ਸਿਖਲਾਈ ਕੈਂਪ

Ad Position 21
No active advertisement
ਅਜੀਤ ਡੈਸਕ 18-04-2026
ਡੇਹਲੋਂ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਬਲਾਕ ਡੇਹਲੋਂ ਦੇ ਸਰਕਲ ਟਿੱਬਾ ਵਲੋਂ ਪਿੰਡ ਜੱਸੜ ਅਤੇ ਘਵੱਦੀ ਵਿਖੇ ਸੀ. ਆਰ. ਐੱਮ. ਸਕੀਮ ਦੇ ਆਈ. ਈ. ਸੀ. ਕੰਪੋਨੈਂਟ ਅਧੀਨ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਮੌਜੂਦ ਕਿਸਾਨਾਂ ਵਲੋਂ ਸਹਿਕਾਰੀ ਕੋਆਪਰੇਟਿਵ-ਸੋਸਾਇਟੀ ਨਵੇਂ ਚੁਣੇ ਪ੍ਰਧਾਨ ਧਰਮਜੀਤ ਸਿੰਘ ਨੂੰ ਸਨਮਾਨ ਭੇਂਟ ਕੀਤਾ ਗਿਆ | ਕੈਂਪ ਦੌਰਾਨ ਡਾ. ਗੁਰਮੀਤ ਧਾਲੀਵਾਲ ਖੇਤੀਬਾੜੀ ਵਿਸਥਾਰ ਅਫ਼ਸਰ ਟਿੱਬਾ ਵਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਨਾੜ ਨੂੰ ਖੇਤ ਵਿਚ ਹੀ ਵਾਹ ਕੇ ਖੇਤ ਦੀ ਉਪਜਾਊ ਸ਼ਕਤੀ ਵਧਾਉਣ ਲਈ ਜਾਗਰੂਕ ਕੀਤਾ | ਇਸ ਮੌਕੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਐਗਰੀ ਮਸ਼ੀਨਰੀ ਪੋਰਟਲ 'ਤੇ 1 ਅਪ੍ਰੈਲ ਤੋ ਲੈ ਕੇ 24 ਅਪ੍ਰੈਲ ਤੱਕ ਮਸ਼ੀਨਾਂ ਸਬਸਿਡੀ 'ਤੇ ਅਪਲਾਈ ਕਰਨ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ | ਕਿਸਾਨਾਂ ਨੂੰ ਫ਼ਸਲਾਂ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਬੇਲੋੜੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਗਈ | ਇਸ ਸਮੇਂ ਸਾਬਕਾ ਸਰਪੰਚ ਤੇਜਿੰਦਰ ਸਿੰਘ ਲਾਡੀ ਜੱਸੜ, ਲਵਪ੍ਰੀਤ ਸਿੰਘ ਸੈਕਟਰੀ ਜੱਸੜ, ਸੋਸਾਇਟੀ ਪ੍ਰਧਾਨ ਸਹਿਕਾਰੀ ਸਭਾ ਧਰਮਜੀਤ ਸਿੰਘ, ਸੁਰਜੀਤ ਕੌਰ ਕਮੇਟੀ ਮੈਂਬਰ, ਸਰਪੰਚ ਸਤਬੀਰ ਸਿੰਘ ਲਾਲੀ ਪੱਦੀ, ਲਖਵਿੰਦਰ ਸਿੰਘ ਮੀਤ ਪ੍ਰਧਾਨ ਪੱਦੀ, ਸੁਖਵਿੰਦਰ ਸਿੰਘ, ਕਿਰਪਾਲ ਸਿੰਘ ਭਗਵਾਨਪੁਰਾ ਅਤੇ ਹੋਰ ਅਗਾਂਹਵਧੂ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ. ਡੀ. ਐੱਮ. ਨੇ ਖੰਨਾ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਪੰਜਾ... ਅਗਲੀ ਖ਼ਬਰ ਬੀਜਾ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24