14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਧਿਆਪਕ ਯੂਨੀਅਨ ਵਲੋਂ ਸਿੱਖਿਆ ਵਿਭਾਗ ਦੇ ਫੈਸਲੇ ਦੀ ਨਿੰਦਾ

Ad Position 21
No active advertisement
ਅਜੀਤ ਡੈਸਕ 18-04-2026
ਮਲੌਦ, 17 ਅਪ੍ਰੈਲ (ਸਹਾਰਨ ਮਾਜਰਾ)-ਐਸ. ਸੀ. ਬੀ. ਈ. ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਦੀ ਲਈ ਜਾਣ ਵਾਲੀ ਸਪੈਸ਼ਲ ਟੈਟ ਦੀ ਪ੍ਰੀਖਿਆ ਦੇ ਕੇਂਦਰ ਚੰਡੀਗੜ ਬਣਾਉਣ ਕਾਰਨ ਅਧਿਆਪਕ ਵਰਗ ਪਰੇਸ਼ਾਨੀ ਦੇ ਆਲਮ ਵਿੱਚ ਹੈ ਅਤੇ ਵਿਭਾਗ ਦੇ ਅਜਿਹੇ ਤੁਗ਼ਲਕੀ ਫਰਮਾਨ ਸਦਕਾ ਪੰਜਾਬ ਭਰ ਦੇ ਟੈਟ ਪ੍ਰੀਖਿਆ ਦੇਣ ਵਾਲੇ ਅਧਿਆਪਕਾਂ ਵਿੱਚ ਬੇਚੈਨੀ ਪਸਰੀ ਹੋਈ ਹੈ | ਵਿਭਾਗ ਦੇ ਇਸ ਫ਼ੈਸਲੇ ਦੀ ਐਸ. ਸੀ. ਬੀ. ਸੀ ਅਧਿਆਪਕ ਯੂਨੀਅਨ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ | ਉਨਾਂ ਕਿਹਾ ਕਿ ਇਸ ਫ਼ੈਸਲੇ ਨਾਲ ਪੰਜਾਬ ਭਰ ਦੇ ਅਧਿਆਪਕਾਂ ਨੂੰ ਚੰਡੀਗੜ ਵਿਖੇ ਪਹੁੰਚਣ ਲਈ ਸੈਂਕੜੇ ਕਿੱਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ | ਉੱਪਰੋਂ ਪ੍ਰੀਖਿਆ ਕੇਂਦਰ ਤੇ ਪਹੁੰਚਣ ਦਾ ਸਮਾਂ ਵੀ ਸਵੇਰੇ 7:30 ਵਜੇ ਦਾ ਰੱਖਿਆ ਹੋਇਆ ਹੈ | ਟੈੱਟ ਪ੍ਰੀਖਿਆ ਦੇਣ ਵਾਲੇ ਪੰਜਾਬ ਭਰ ਦੇ ਜ਼ਿਆਦਾਤਰ ਇਨ ਸਰਵਿਸ ਅਧਿਆਪਕ ਫ਼ੋਨ ਕਰਕੇ ਚੰਡੀਗੜ ਵਿੱਚ ਵੱਡੇ ਵੱਡੇ ਜਾਮ ਲੱਗਣ ਦੀ ਸੰਭਾਵਨਾ ਵੀ ਬਣ ਰਹਿੰਦੀ ਹੈ | ਅਜਿਹੀ ਹਾਲਤ ਵਿੱਚ ਉਹ ਸਮੇਂ ਸਿਰ ਪੇਪਰ ਵਿਚ ਕਿਸ ਤਰਾਂ ਪੁੱਜਣਗੇ | ਅਕਸਰ ਇਹਨਾਂ ਹਾਲਾਤਾਂ ਵਿੱਚ ਜਲਦਬਾਜ਼ੀ ਅਤੇ ਮਾਨਸਿਕ ਪੀੜਾ ਕਈ ਦੁਰਘਟਨਾਵਾਂ ਦਾ ਸਬੱਬ ਬਣ ਜਾਂਦੀ ਹੈ | ਲਤਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਟੈੱਟ ਦੀ ਪ੍ਰੀਖਿਆ ਕੇਂਦਰ ਜ਼ਿਲਾ ਪੱਧਰ ਤੇ ਸਥਾਪਿਤ ਕੀਤੇ ਜਾਣ ਤਾਂ ਜੋ ਅਧਿਆਪਕਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
Ad Position 22
No active advertisement
ਪਿਛਲੀ ਖ਼ਬਰ ਡੇਰਾ ਗਿੜਵੜੀ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਤ-ਪ੍ਰਤੀਸ਼ਤ ਰਿਹਾ ਹਰਲੀਨ ਕੌਰ ਨੇ 95% ਅੰਕ...
Ad Position 24