21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਾਇਆ ਦੇਵੀ ਸਕੂਲ, ਪੋਹੀੜ ਸੀ.ਬੀ.ਐੱਸ.ਈ. ਦਸਵੀਂ ਦਾ ਨਤੀਜਾ 100% ਰਿਹਾ

Ad Position 21
No active advertisement
ਅਜੀਤ ਡੈਸਕ 19-04-2026
ਅਹਿਮਦਗੜ੍ਹ, 18 ਅਪੈ੍ਰਲ (ਸੁਖਜੀਤ ਸਿੰਘ ਖੇੜਾ) - ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਪੋਹੀੜ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਦੇ ਕੇ ਇੱਕ ਵਾਰ ਫਿਰ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਮਿਹਨਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਬਦੌਲਤ ਸਕੂਲ ਨੇ ਮਾਣ ਨਾਲ 100% ਨਤੀਜਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਤਨਿਸ਼ ਗੁਪਤਾ (97.4%), ਕਿ੍ਸ਼ਵ ਵਰਮਾ (96.4%), ਅਰੁਣਯ ਸ਼ਰਮਾ (96.2%), ਮੰਨਤ (94.8%), ਕੌਸ਼ਿਕ ਗੋਇਲ (93.6%), ਸ਼ੁਭਮ ਗੋਇਲ (92), ਏਰਲਿਨ ਮੁਲਾਇਲਕੁਨੇਲ (91.8%), ਸੁਮਿਲ ਚੋਪੜਾ (91.4%), ਦੀਪਾਂਸ਼ੀ (91.2%), ਮਨਵੀਰ ਸਿੰਘ ਗਿੱਲ (88.8%), ਜਗਦੀਪ ਸਿੰਘ (88.4%), ਅਤੇ ਸ਼ੁਭਰਾ ਇੰਸਾਨ (86.2%) ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਰਪ੍ਰਸਤਾਂ ਨੂੰ ਵਧਾਈ ਦਿੱਤੀ ਅਤੇ ਸੀਈਓ, ਪਿ੍ੰਸੀਪਲ ਸਮੇਤ ਪੂਰੇ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਸੀਈਓ, ਲਖਬੀਰ ਸਿੰਘ ਅਤੇ ਪਿ੍ੰਸੀਪਲ ਨਵਦੀਪ ਵਰਮਾ ਨੇ ਬਿਹਤਰ ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਤੀਜਾ ਟੀਮ ਵਰਕ ਦਾ ਇੱਕ ਯਤਨ ਹੈ, ਅਤੇ ਸਾਰਾ ਸਟਾਫ਼ ਦੇ ਧੰਨਵਾਦ ਦਾ ਪਾਤਰ ਹੈ | ਉਨ੍ਹਾਂ ਨੇ ਟਰੱਸਟੀਆਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਸਕੂਲ ਨੂੰ ਅਪਗ੍ਰੇਡ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ |
Ad Position 22
No active advertisement
ਪਿਛਲੀ ਖ਼ਬਰ ਅਣੂ ਮੰਚ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁਟਾਹਰੀ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਪ੍ਰਤੀਸ਼ਤ
Ad Position 24