ਡੇਹਲੋਂ, 18 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਯੂਥ ਰਵਿਦਾਸ ਕਲੱਬ ਡੇਹਲੋਂ ਦੇ ਨੌਜਵਾਨਾਂ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਦੇ ਦਿਹਾੜੇ 'ਤੇ ਪਵਿੱਤਰ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਲਈ ਪਾਣੀ ਦੀਆਂ ਬੋਤਲਾਂ, ਫਰੂਟੀਆਂ ਅਤੇ ਕੋਲਡ ਡਰਿੰਕ ਦਾ ਲੰਗਰ ਲਗਾਇਆ ਗਿਆ | ਇਸ ਸਮੇਂ ਗੁਰਪ੍ਰੀਤ ਸਿੰਘ ਮਟਰੀ ਡੇਹਲੋਂ ਨੇ ਦੱਸਿਆਂ ਹਰ ਸਾਲ ਦੀ ਤਰਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਲਈ ਸੇਵਾ ਨਿਭਾਈ ਜਾਂਦੀ ਹੈ, ਜਿਸ ਲਈ ਸਮੂਹ ਸੰਗਤਾਂ ਵਲੋਂ ਸਹਿਯੋਗ ਮਿਲਦਾ ਹੈ | ਇਸ ਸਮੇਂ ਲਵਪ੍ਰੀਤ ਸਿੰਘ ਖ਼ਾਲਸਾ, ਸੰਮੀ ਡੇਹਲੋਂ, ਮਨਦੀਪ ਸਿੰਘ, ਬੁੰਗਾ, ਲਵਲੀ, ਜੋਬਨ, ਸਰਬੀ, ਗੋਪੀ, ਲੱਖੀ, ਬੱਬੂ, ਕਾਕਾ ਡੇਹਲੋਂ ਆਦਿ ਹਾਜ਼ਰ ਸਨ |