22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਾਰਤ ਵਿਕਾਸ ਪਰਿਸ਼ਦ ਸ਼ਾਖਾ ਖੰਨਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ

Ad Position 21
No active advertisement
ਅਜੀਤ ਡੈਸਕ 19-04-2026
ਖੰਨਾ, 18 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਭਾਰਤ ਵਿਕਾਸ ਪਰਿਸ਼ਦ ਖੰਨਾ ਸ਼ਾਖਾ ਦੀ ਵਿਸ਼ੇਸ਼ ਬੈਠਕ ਪ੍ਰਧਾਨ ਸੁਰਿੰਦਰ ਕਾਂਸਲ ਦੀ ਪ੍ਰਧਾਨਗੀ ਵਿੱਚ ਗੋਲਡਨ ਗਰੇਨ ਕਲੱਬ ਵਿੱਚ ਹੋਈ ¢ ਇਸ ਬੈਠਕ ਦਾ ਉਦੇਸ਼ ਹਰ ਸਾਲ ਦੀ ਤਰ੍ਹਾਂ ਪਰਿਵਾਰ ਮਿਲਣ ਸਮਾਰੋਹ ਰਿਹਾ | ਭਾਰਤ ਵਿਕਾਸ ਪਰਿਸ਼ਦ ਦੇ ਹਰ ਸਾਲ ਹੋਣ ਵਾਲੇ ਪਰਿਵਾਰ ਮਿਲਣ ਸਮਾਰੋਹ ਵਿੱਚ ਅਗਲੀ ਸਾਲ ਲਈ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਵੀ ਹੁੰਦੀ ਹੈ¢ ਇਹ ਚੋਣ ਰਾਜ ਦੇ ਚੋਣ ਅਧਿਕਾਰੀ ਦੀ ਨਿਗਰਾਨੀ ਵਿੱਚ ਹੁੰਦੀ ਹੈ ਅਤੇ ਇਸ ਸਾਲ ਰਾਜੀਵ ਖੇੜਾ ਨੇ ਰਾਜ ਦੇ ਵੱਲੋਂ ਚੋਣ ਅਧਿਕਾਰੀ ਦੀ ਭੂਮਿਕਾ ਨਿਭਾਈ ¢ ਰਾਜ ਦੇ ਦੋ ਸੰਯੋਜਕ ਮਨਜੀਤ ਸਿੰਘ ਕਲਸੀ ਅਤੇ ਸੁਬੋਧ ਮਿੱਤਲ ਵੀ ਇਸ ਚੁਣਾਵੀ ਪ੍ਰਕਿਰਿਆ ਦੇ ਸੂਤਰਧਾਰ ਰਹੇ ਅਤੇ ਇਹਨਾਂ ਦੀ ਨਿਗਰਾਨੀ ਵਿੱਚ ਇਹ ਚੁਣਾਵੀ ਪ੍ਰਕਿਰਿਆ ਹੋਈ ¢ ਸਰਬਸੰਮਤੀ ਨਾਲ ਪ੍ਰਸਿੱਧ ਉਦਯੋਗਪਤੀ, ਸਮਾਜ ਸੇਵਕ ਅਤੇ ਮੌਜੂਦਾ ਪ੍ਰਧਾਨ ਸੁਰਿੰਦਰ ਕਾਂਸਲ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ¢ ਡਾਕਟਰ ਰਾਜਨ ਕੌਸ਼ਲ ਨੂੰ ਸ਼ਾਖਾ ਸਕੱਤਰ ਅਤੇ ਕੁਲਦੀਪ ਸੂਦ ਦੀ ਕੈਸ਼ੀਅਰ ਵਜੋਂ ਚੋਣ ਸਰਬਸੰਮਤੀ ਨਾਲ ਹੋ ਗਈ | ਇਸ ਮੌਕੇ ਕੁਲਦੀਪ ਸੂਦ ਦੇ ਸਪੁੱਤਰ ਅਤੇ ਉਨ੍ਹਾਂ ਦੀ ਪਤਨੀ ਨੇ ਭਾਰਤ ਵਿਕਾਸ ਪਰਿਸ਼ਦ ਖੰਨਾ ਸ਼ਾਖਾ ਦੇ ਮੈਂਬਰ ਦੇ ਰੂਪ ਵਿੱਚ ਮੈਂਬਰੀ ਦੀ ਸਹੁੰ ਲਈ ¢ ਇਸ ਮੌਕੇ ਉੱਤੇ ਮਨਜੀਤ ਸਿੰਘ ਕਲਸੀ, ਸੁਬੋਧ ਮਿੱਤਲ, ਜਸਪਾਲ ਸਿੰਘ, ਕਮਲ ਕਿ੍ਸ਼ਣ ਗੌੜ, ਸੰਜੈ ਨਿਰਜਨ, ਕੁਲਦੀਪ ਸੂਦ, ਦੀਵਾ ਭਾਂਬਰੀ, ਐਡਵੋਕੇਟ ਨਵੀ ਥੰਮਨ, ਮੇਜਰ ਸੰਦੀਪ ਵਿਘਨ, ਡਾਕਟਰ ਰਾਜਨ ਕੌਸ਼ਲ, ਡਾਕਟਰ ਰਾਹੁਲ ਸ਼ੁਕਲਾ, ਰਵਿੰਦਰ ਮਿੱਤਰ, ਅਸ਼ਵਨੀ ਗੁਪਤਾ, 31 ਕਰਣ ਜਿੰਦਲ, ਸਰਬਜੀਤ ਸਿੰਘ, ਅਸੀਸ ਅਰੋੜਾ, ਓਮ ਪ੍ਰਕਾਸ਼ ਸਿੰਗਲਾ, ਹਰੀਸ਼ ਭਾਰਦਵਾਜ, ਬਾਗ ਅਰੋੜਾ, ਆਸ ਰਤਨ ਅਤੇ ਪ੍ਰੈਸ ਸਕੱਤਰ ਕਾਮਦੇਵ ਘਈ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੰਨਾ ਦੀ ਮੰਜਾ ਮਾਰਕੀਟ 'ਚ ਕੱਪੜਿਆਂ ਦੀ ਦੁਕਾਨ 'ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ ਫਾਇਰ ਬਿ੍ਗੇਡ ਨੇ ਸਮੇਂ ਸਿਰ ਪਹੁੰ... ਅਗਲੀ ਖ਼ਬਰ ਗੁ. ਮੰਜੀ ਸਾਹਿਬ ਕੋਟਾਂ ਵਿਖੇ ਸਮਾਜ ਸੇਵੀ ਐਨ. ਆਰ. ਆਈ. ਹਰਮਿੰਦਰ ਸਿੰਘ ਨੂੰ ਸੰਗਤਾਂ ਨੇ ਕੀਤਾ ਸਨਮਾਨਿਤ
Ad Position 24