ਮਲੌਦ, 18 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਸਿੱਧਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਵਿਸਾਖ ਦੀ ਮੱਸਿਆ ਦੇ ਦਿਹਾੜੇ 'ਤੇ ਸਾਲਾਨਾ ਜੋੜ-ਮੇਲਾ ਲੱਗਿਆ | ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸਿੱਖ ਕੌਮ ਦੇ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਤੇ ਕਵੀਸ਼ਰ ਜਥਿਆਂ ਨੇ ਗੁਰਮਤਿ ਸਮਾਗਮ ਵਿਚ ਸੰਗਤਾਂ ਨੂੰ ਦੇਰ ਸ਼ਾਮ ਤੱਕ ਗੁਰਇਤਿਹਾਸ ਨਾਲ ਜੋੜ ਕੇ ਰੱਖਿਆ | ਸੰਤ ਬਾਬਾ ਏਕਮ ਸਿੰਘ, ਮਹੰਤ ਬਲਜੀਤ ਦਾਸ ਡੇਰਾ ਖੂਹੀ ਵਾਲਾ ਕੂਹਲੀ ਕਲਾਂ, ਰਾਗੀ ਭਾਈ ਰਾਜਿੰਦਰ ਸਿੰਘ ਕਰਤਾਰਪੁਰ, ਕਵੀਸ਼ਰ ਪੋਤਾ ਸਿੰਘ ਮੰਨਵੀ ਸਮੇਤ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਸਿੱਧਸਰ ਸਾਹਿਬ ਵਾਲਿਆਂ ਨੇ ਆਪਣੇ ਵਿਚਾਰਾਂ ਦੀ ਸਿੱਖ ਸੰਗਤਾਂ ਨਾਲ ਸਾਂਝ ਪਾਈ | ਸਵੇਰੇ 3 ਵਜੇ ਤੋਂ ਰਾਤ 8 ਵਜੇ ਤੱਕ ਜੋੜ-ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਵਾਲੇ ਲੰਗਰ ਤੇ ਠੰਡੇ ਮਿੱਠੇ ਜਲ ਦੀ ਛਬੀਲਾਂ ਲਗਾਈਆਂ ਗਈਆਂ | ਸਵੇਰ ਸਮੇਂ ਐਸ. ਐਸ. ਪੀ ਖੰਨਾ ਡਾ: ਦਰਪਣ ਆਹਲੂਵਾਲੀਆ ਤੇ ਡੀ. ਐਸ. ਪੀ ਪਾਇਲ ਜਸਬਿੰਦਰ ਸਿੰਘ ਖੈਹਿਰਾ ਪਹੁੰਚੇ, ਜਿਨ੍ਹਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜੱਜ ਰਾਜਿੰਦਰ ਸਿੰਘ ਰਾਏ, ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ, ਹਲਕਾ ਇੰਚਾਰਜ ਪੰਥਕ ਅਕਾਲੀ ਲਹਿਰ ਜਥੇ: ਗੁਰਜੀਵਨ ਸਿੰਘ ਸਰੌਦ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਉੱਘੇ ਵਕੀਲ ਸਮਸ਼ੇਰ ਸਿੰਘ ਗਿੱਲ ਸਿਰਥਲਾ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਿਰਪਾਲ ਸਿੰਘ ਆਦਿ ਨੇ ਸ਼ਿਰਕਤ ਕੀਤੀ, ਉਕਤ ਸਖਸ਼ੀਅਤਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਪਿਛਲੇ ਸਮੇਂ ਵਿਚ ਹਲਕਾ ਵਿਧਾਇਕ ਦੁਆਰਾ ਪ੍ਰਸ਼ਾਸਨ ਜਰੀਏ ਕੀਤੀ ਗਈ ਇਲਾਕੇ ਦੀਆਂ ਸੰਗਤਾਂ ਦੇ ਹੱਕ ਵਿਚ ਮਦਦ ਨੂੰ ਵੇਖਦਿਆਂ ਪ੍ਰਬੰਧਕਾਂ ਵਲੋਂ ਧੰਨਵਾਦ ਕਰਦਿਆਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਭਵਿੱਖ ਵਿਚ ਇਲਾਕੇ ਦੇ ਲੋਕਾਂ ਲਈ ਇਸ ਅਸਥਾਨ ਦੇ ਨੇੜੇ ਆਮ ਆਦਮੀ ਕਲੀਨਿਕ ਖੋਲ੍ਹਣ ਦੇ ਭਰੋਸਾ ਵੀ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਸਵਰਨ ਸਿੰਘ ਲਸਾੜਾ, ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਮਲੂਕ ਸਿੰਘ ਜੁਲਮਗੜ, ਜਗਤਾਰ ਸਿੰਘ ਨਿਜ਼ਾਮਪੁਰ, ਜਗਦੇਵ ਸਿੰਘ ਲਸਾੜਾ, ਸੈਕਟਰੀ ਅਵਤਾਰ ਸਿੰਘ ਜਰਗੜੀ, ਰੁਪਿੰਦਰ ਸਿੰਘ ਨਿਜ਼ਾਮਪੁਰ, ਮਾ: ਮੇਵਾ ਸਿੰਘ ਜਰਗੜੀ, ਗੁਰਬਾਜ ਸਿੰਘ ਜਲਮਗੜ੍ਹ, ਮਾ: ਸੁਰਿੰਦਰਪਾਲ ਸਿੰਘ ਲਸਾੜਾ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਨਿਰਮਲ ਸਿੰਘ ਗਿੱਲ, ਚੇਅਰਮੈਨ ਕਰਨ ਸਿਹੌੜਾ, ਗੁਰਦੀਪ ਸਿੰਘ ਜੁਲਮਗੜ, ਜੱਸਾ ਰੋੜੀਆਂ, ਸਰਪੰਚ ਸਕਿੰਦਰ ਸਿੰਘ ਲਸਾੜਾ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਹਰਪਾਲ ਸਿੰਘ ਜਰਗ ਸੇਵਾ ਮੁਕਤ ਅਧਿਕਾਰੀ ਲੋਕ ਨਿਰਮਾਣ ਵਿਭਾਗ, ਐਸ. ਡੀ. ਓ ਬਚਿੱਤਰ ਸਿੰਘ, ਜੇ. ਈ ਹਰਵਿੰਦਰ ਸਿੰਘ, ਛੋਟਾ ਸਿੰਘ ਲਸਾੜਾ, ਜਸਵੰਤ ਸਿੰਘ ਬੱਬੂ, ਭਗਵਾਨ ਸਿੰਘ ਸਿਹੌੜਾ, ਮੇਜਰ ਸਿੰਘ ਮਦਨੀਪੁਰ, ਰਾਮ ਸਿੰਘ ਫੌਜੀ ਲਸਾੜਾ ਆਦਿ ਹਾਜ਼ਰ ਸਨ |