23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹੰਬੜਾਂ ਦਾਣਾ ਮੰਡੀ 'ਚ ਖ਼ਰੀਦ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਹਜ਼ਾਰਾਂ ਬੋਰੀ ਕਣਕ ਖੁੱਲੇ੍ਹ ਅਸਮਾਨ ਹੇਠ

Ad Position 21
No active advertisement
ਅਜੀਤ ਡੈਸਕ 19-04-2026
ਹੰਬੜਾਂ, 18 ਅਪ੍ਰੈਲ (ਮੇਜਰ ਹੰਬੜਾਂ)-'ਆਪ' ਸਰਕਾਰ ਵਲੋਂ ਮੰਡੀਆਂ 'ਚ ਕਣਕ ਦੇ ਪੁਖਤਾ ਖ਼ਰੀਦ ਪ੍ਰਬੰਧਾਂ ਦੇ ਕੀਤੇ ਜਾ ਰਹੇ ਦਾਅਵਿਆ ਦੇ ਚੱਲਦੇ ਹੋਏ ਮਾਰਕੀਟ ਕਮੇਟੀ ਮੁੱਲਾਂਪੁਰ ਅਧੀਨ ਪੈਂਦੀ ਦਾਣਾ ਮੰਡੀ ਹੰਬੜਾਂ 'ਚ ਭਾਵੇਂ ਖ਼ਰੀਦ ਸ਼ੁਰੂ ਹੋ ਚੁੱਕੀ ਹੈ, ਪਰ ਮੰਡੀ 'ਚੋਂ ਖ਼ਰੀਦ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਹਜ਼ਾਰਾਂ ਬੋਰੀ ਕਣਕ ਖੁੱਲ੍ਹੇ ਅਸਮਾਨ ਪਈ ਹੈ ਜੋ ਕਿ ਸਰਕਾਰ ਦੇ ਮੰਡੀ ਪ੍ਰਬੰਧ ਦੀ ਫੂਕ ਕੱਢਦੀ ਨਜ਼ਰ ਆ ਰਹੀ ਹੈ | ਦਾਣਾ ਮੰਡੀ ਹੰਬੜਾਂ ਦੀ ਗੱਲ ਕਰੀਏ ਤਾਂ ਇਥੇ ਵੇਅਰ ਹਾਊਸ ਅਤੇ ਮਾਰਕਫੈੱਡ ਏਜੰਸੀਆਂ ਦੀ ਖ਼ਰੀਦ ਚੱਲ ਰਹੀ ਤੇ ਹੁਣ ਤੱਕ 45 ਹਜ਼ਾਰ ਦੇ ਕਰੀਬ ਬੋਰੀ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਪਰ ਖ਼ਰੀਦ ਕੀਤੀ ਕਣਦ ਦੀ ਲਿਫ਼ਟਿੰਗ ਨਾ ਹੋਣ ਕਾਰਨ ਮੰਡੀ 'ਚ ਕਿਸਾਨਾਂ ਨੂੰ ਕਣਕ ਦੀ ਫ਼ਸਲ ਸੁੱਟੇ ਜਾਣ ਲਈ ਥਾਂ ਦੀ ਘਾਟ ਵੱਡੀ ਮੁਸ਼ੀਬਤ ਬਣੀ ਹੋਈ ਹੈ | ਦੇਖਣ 'ਚ ਆਇਆ ਹੈ ਕਿ ਕਣਕ ਦੀ ਫ਼ਸਲ ਖ਼ਰੀਦ ਦੇ ਸ਼ੁਰੂਆਤ ਸਮੇਂ ਹੀ ਮੰਡੀ 'ਚੋਂ ਲਿਫ਼ਟਿੰਗ ਦੇ ਪ੍ਰਬੰਧ ਨਹੀਂ ਹੋ ਸਕੇ ਤਾਂ ਅੱਗੇ ਚੱਲ ਕੇ ਜਦੋਂ ਅਜੇ ਵੱਡੀ ਗਿਣਤੀ 'ਚ ਕਿਸਾਨ ਮੰਡੀਆਂ 'ਚ ਕਣਕ ਦੀ ਫ਼ਸਲ ਲੈ ਕੇ ਆ ਰਿਹੇ ਹਨ ਤਾਂ ਮੰਡੀਆਂ 'ਚ ਕੀ ਹਲਾਤ ਹੋਣਗੇ | ਦਾਣਾ ਮੰਡੀ ਹੰਬੜਾਂ 'ਚ ਫ਼ਸਲ ਲੈ ਕੇ ਆ ਰਹੇ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਮੰਡੀ 'ਚੋਂ ਖ਼ਰੀਦ ਕਣਕ ਦੀ ਲਿਫ਼ਟਿੰਗ ਸ਼ੁਰੂ ਨਾ ਹੋਣ ਕਾਰਨ ਸਾਨੂੰ ਮੰਡੀ 'ਚ ਫ਼ਸਲ ਸੁੱਟੇ ਜਾਣ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮਜ਼ਬੂਰੀ ਬੱਸ ਸਾਨੂੰ ਕੱਚੇ ਫੜਾਂ 'ਚ ਫ਼ਸਲ ਸੁੱਟਣੀ ਪੈ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਨਵੀਂਆਂ ਵੋਟਰ ਸੂਚੀਆਂ 'ਤੇ ਦਾਅਵੇ ਅਤੇ ਇਤਰਾਜ 23 ਅਪ੍ਰੈਲ ਤੱਕ ਲਏ ਜਾਣਗੇ-ਐ... ਅਗਲੀ ਖ਼ਬਰ ਪਿੰਡ ਬੁਰਜ ਨਕਲੀਆਂ ਦੇ ਐੱਨ.ਆਰ.ਆਈ. ਪਰਿਵਾਰ ਵਲੋਂ ਧਰਮਸ਼ਾਲਾ ਭਗਤ ਰਵਿਦਾਸ ਲਈ 5 ਵਿਸਵੇ 'ਚ ਬਣਿਆ ਮਕਾਨ ਭੇਟ ਲੋਕ ਭਲਾ...
Ad Position 24