29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

27 ਅਪ੍ਰੈਲ ਨੂੰ ਸਾਈਾ ਮੰਦਰ, ਖੰਨਾ ਵਿਖੇ ਹੋਣ ਵਾਲੇ 19ਵੇਂ ਮੂਰਤੀ ਸਥਾਪਨਾ ਦਿਵਸ ਸਮਾਰੋਹ ਲਈ ਤਿਆਰੀਆਂ ਮੁਕੰਮਲ

Ad Position 21
No active advertisement
ਅਜੀਤ ਡੈਸਕ 23-04-2026
ਖੰਨਾ, 22 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸ੍ਰੀ ਸ਼ਿਰਡੀ ਸਾਈਾ ਸ਼ਕਤੀ ਪੀਠ ਟਰੱਸਟ, ਖੰਨਾ (ਰਜਿਸਟਰਡ) ਨੇ ਪ੍ਰਧਾਨ ਰਾਜੇਸ਼ ਵਾਲੀਆ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦੇਣੇ ਸ਼ੁਰੂ ਕੀਤੇ ਹਨ | 27 ਅਪ੍ਰੈਲ ਨੂੰ ਸਾਈਾ ਮੰਦਰ, ਖੰਨਾ ਵਿਖੇ ਹੋਣ ਵਾਲੇ 19ਵੇਂ ਮੂਰਤੀ ਸਥਾਪਨਾ ਦਿਵਸ ਸਮਾਰੋਹ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |
ਸ੍ਰੀ ਸ਼ਿਰਡੀ ਸਾਈਾ ਸ਼ਕਤੀ ਪੀਠ ਟਰੱਸਟ ਦੇ ਪ੍ਰਧਾਨ ਰਾਜੇਸ਼ ਵਾਲੀਆ ਨੇ ਦੱਸਿਆ ਕਿ ਸੰਸਥਾ ਨੇ ਪਹਿਲਾ ਸੱਦਾ ਪੱਤਰ ਭਗਵਾਨ ਗਣੇਸ਼ ਤੇ ਸਾਈਾ ਬਾਬਾ ਦੇ ਚਰਨਾਂ 'ਚ ਲਈ ਭੇਟ ਕਰਨ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਸੱਦੇ ਪੱਤਰ ਵੰਡੇ ਜਾ ਰਹੇ ਹਨ | ਸਾਈਾ ਮੂਰਤੀ ਸਥਾਪਨਾ ਦਿਵਸ ਦੀ ਯਾਦ 'ਚ 27 ਅਪ੍ਰੈਲ, 2026 ਨੂੰ ਸਾਈਾ ਮੰਦਰ 'ਚ ਇੱਕ ਵਿਸ਼ਾਲ ਸਾਈਾ ਸੰਧਿਆ ਦਾ ਆਯੋਜਨ ਕੀਤਾ ਜਾਵੇਗਾ | ਪ੍ਰਸਿੱਧ ਭਜਨ ਗਾਇਕ ਪੁਨੀਤ ਖੁਰਾਨਾ ਸਾਈਾ ਬਾਬਾ ਜੀ ਦੀ ਮਹਿਮਾ ਗਾਉਣਗੇ | ਇਸ ਤੋਂ ਪਹਿਲਾਂ, 26 ਅਪ੍ਰੈਲ, 2026 ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਲੰਘਦੇ ਹੋਏ ਇੱਕ ਵਿਸ਼ਾਲ ਯਾਤਰਾ ਕੱਢੀ ਜਾਵੇਗੀ | ਇਸ ਮੌਕੇ ਰਾਜੇਸ਼ ਥੋਰ ਕੈਸ਼ੀਅਰ, ਰਿਸ਼ਵ, ਵਿਪਨ ਗਾਂਧੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ 2 ਅਕਾਲੀ ਧੜਿਆਂ ਦੇ ਇੱਕਮੁੱਠ ਹੋਣ ਨਾਲ ਪੰਜਾਬ ਦੀ ਰਾਜਨੀਤੀ ਨੂੰ ਮਿਲਿਆ ਨਵਾਂ ਹੁਲਾਰਾ ਅਗਲੀ ਖ਼ਬਰ ਸਰਕਾਰ ਮੰਡੀਆਂ ਵਿਚ ਖ਼ਰੀਦ ਸਮੇਤ ਲਿਫ਼ਟਿੰਗ ਦੇ ਕੰਮ 'ਚ ਤੇਜ਼ੀ ਲਿਆਵੇ-ਖ਼ਾਲਸਾ
Ad Position 24