28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੰਜਾਬ ਵਿਚ 2 ਅਕਾਲੀ ਧੜਿਆਂ ਦੇ ਇੱਕਮੁੱਠ ਹੋਣ ਨਾਲ ਪੰਜਾਬ ਦੀ ਰਾਜਨੀਤੀ ਨੂੰ ਮਿਲਿਆ ਨਵਾਂ ਹੁਲਾਰਾ

Ad Position 21
No active advertisement
ਅਜੀਤ ਡੈਸਕ 23-04-2026
ਪਾਇਲ, 22 ਅਪ੍ਰੈਲ (ਨਿਜ਼ਾਮਪੁਰ, ਰਜਿੰਦਰ ਸਿੰਘ)-ਪੰਜਾਬ ਵਿਚ 2 ਅਕਾਲੀ ਧੜਿਆ ਦੇ ਇੱਕਮੁੱਠ ਹੋਣ ਨਾਲ ਪੰਜਾਬ ਦੀ ਰਾਜਨੀਤੀ ਨੂੰ ਨਵਾਂ ਹੁਲਾਰਾ ਮਿਲਿਆ ਦਿਖਾਈ ਦੇ ਰਿਹਾ ਹੈ ਤੇ ਇਹ ਖੇਤਰੀ ਧਿਰ ਆਉਣ ਵਾਲੇ ਸਮੇਂ ਦੀ ਅਕਾਲੀ ਦਲ ਦੀ ਰਾਜਨੀਤੀ ਅਤੇ ਪੰਜਾਬ ਦੀ ਰਾਜਨੀਤੀ ਨੂੰ ਨਵਾਂ ਮੋੜ ਦਿੰਦੀ ਜਾਪ ਰਹੀ ਹੈ | ਜੇਕਰ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋ ਪਿਛਲੇ 5 ਸਾਲਾਂ ਦੌਰਾਨ ਲਏ ਲੋਕ ਪੱਖੀ, ਕਿਸਾਨ ਪੱਖੀ ਅਤੇ ਸਿੱਖ ਮੁੱਦਿਆਂ ਸੰਬੰਧੀ ਲਏ ਫ਼ੈਸਲਿਆਂ ਬਾਰੇ ਗਹੁ ਨਾਲ ਵੇਖੀਏ ਤਾਂ ਉਨ੍ਹਾਂ ਨੂੰ ਭਾਰੀ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ | ਪ੍ਰੰਤੂ ਇਸ ਦੇ ਬਾਵਜੂਦ ਵੀ ਜਨਤਾ ਵਿਚ ਆਪਣਾ ਕੱਦ ਮਜ਼ਬੂਤ ਕਰਦੇ ਵਿਖਾਈ ਦਿੱਤੇ | ਜਦੋਂ ਸਾਲ 2020 ਵਿਚ ਕਿਸਾਨੀ ਮੁੱਦਿਆਂ ਤੇ ਇਯਾਲੀ ਵੱਲ਼ੋ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਕਿਸਾਨਾਂ ਦੇ ਹੱਕ ਵਿਚ ਸਟੇਟਮੈਂਟ ਦਿੱਤੀ ਤਾਂ ਅਕਾਲੀ ਲੀਡਰਸ਼ਿਪ ਵੱਲ਼ੋ ਉਨ੍ਹਾਂ ਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਹ ਆਪਣੇ ਫ਼ੈਸਲੇ ਤੇ ਅਡੋਲ ਰਹੇ ਤੇ ਸਿਆਸਤ ਤੋਂ ਕਿਨਾਰਾ ਕਰਕੇ ਆਮ ਜਿੰਦਗੀ ਵਿਚਰਦਿਆਂ ਲੋਕਾਂ ਦੀ ਸੇਵਾ ਕਰਨ ਬਾਰੇ ਸੋਚਣ ਲੱਗੇ | ਫਿਰ ਜਦੋਂ ਰਾਸ਼ਟਰਪਤੀ ਦੀ ਚੋਣ ਹੋਈ ਤਾਂ ਉਨ੍ਹਾਂ ਵੱਲੋ ਭਾਜਪਾ ਨੂੰ ਵੋਟ ਨਾ ਪਾਉਣ ਦਾ ਫ਼ੈਸਲਾ ਪੰਜਾਬ ਦੇ ਬੁੱਧੀਜੀਵੀਆਂ ਦੀ ਸਲਾਹ ਨਾਲ ਲਿਆ ਗਿਆ ਤਾਂ ਫਿਰ ਮਾਨਸਿਕ ਪਰੇਸ਼ਾਨੀ ਵਿਚ ਘਿਰਦੇ ਨਜ਼ਰ ਆਏ ਪ੍ਰੰਤੂ ਲੋਕਾਂ ਵਿਚ ਕਹਿਣੀ ਅਤੇ ਕਰਨੀ ਵਿਚ ਇਕੋ ਹੋਣ ਵਾਲੇ ਲੀਡਰ ਸਾਬਿਤ ਹੁੰਦੇ ਦਿਖਾਈ ਦਿੱਤੇ | ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਤੇ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਤੋਂ ਐਨ. ਐਸ. ਏ ਹਟਾਉਣ ਸੰਬੰਧੀ ਲਏ ਫ਼ੈਸਲਿਆਂ ਨੇ ਲੋਕਾਂ ਵਿਚ ਹਰਮਨ ਪਿਆਰਤਾ ਵਧਣ ਲੱਗੀ | ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਰਤੀ ਮੁਹਿੰਮ ਨੂੰ ਸਿਰੇ ਚਾੜ੍ਹਨ ਅਤੇ ਜਥੇਬੰਦਕ ਢਾਂਚੇ ਤੱਕ ਲੈ ਜਾਣ ਸਮੇਂ ਤੱਕ ਮੁਸ਼ਕਲਾਂ ਵਿਚ ਘਿਰਦੇ ਦਿਖਾਈ ਦਿੱਤੇ | ਜਥੇਬੰਦਕ ਢਾਂਚਾ ਉਸਾਰਨ ਉਪਰੰਤ ਫਿਰ ਅਕਾਲੀ ਧੜਿਆਂ ਵਿਚ ਸਿਧਾਂਤ ਤੇ ਪਹਿਰਾ ਦੇ ਕੇ ਏਕਤਾ ਕਰਨ ਦੀ ਗਹੀਰ ਲਗਾਈ ਪ੍ਰੰਤੂ ਉਨ੍ਹਾਂ ਦੀ ਆਸ ਨੂੰ ਕੋਈ ਬੂਰ ਨਾ ਪਿਆ | ਅਕਾਲੀ ਦਲ ਵਾਰਸ ਪੰਜਾਬ ਅਤੇ ਪੁਨਰ ਸੁਰਜੀਤੀ ਅਕਾਲੀ ਦਲ ਵੱਲੋ ਆਪ ਨੂੰ ਤਾਲਮੇਲ ਕਨਵੀਨਰ ਨਿਯੁਕਤ ਕੀਤਾ ਗਿਆ ਜਿਸ ਨਾਲ ਇਕਦਮ ਪੰਜਾਬ ਦੀ ਰਾਜਨੀਤੀ ਨੂੰ ਨਵਾਂ ਹੁਲਾਰਾ ਵੇਖਣ ਨੂੰ ਮਿਲ ਰਿਹਾ ਹੈ | ਵਿਧਾਨ ਸਭਾ ਚੋਣਾਂ ਵਿਚ ਵੀ 1 ਸਾਲ ਤੋਂ ਘੱਟ ਸਮਾਂ ਬਾਕੀ ਰਹਿ ਗਿਆ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੀ ਰਾਜਨੀਤੀ ਨੂੰ 2 ਅਕਾਲੀ ਧੜਿਆਂ ਦਾ ਗੱਠਜੋੜ ਕਿੰਨਾ ਕੁ ਪ੍ਰਭਾਵਿਤ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਤਕਨੀਕੀ ਉਪਕਰਨ ਮੁਹੱਈਆ ਕਰਵਾਏ ਜਾਣ ਦੀ ਕੀਤੀ ਮੰਗ ਅਗਲੀ ਖ਼ਬਰ 27 ਅਪ੍ਰੈਲ ਨੂੰ ਸਾਈਾ ਮੰਦਰ, ਖੰਨਾ ਵਿਖੇ ਹੋਣ ਵਾਲੇ 19ਵੇਂ ਮੂਰਤੀ ਸਥਾਪਨਾ ਦਿਵਸ ਸਮਾਰੋਹ ਲਈ ਤਿਆਰੀਆਂ ਮੁਕੰਮਲ
Ad Position 24