ਪਾਇਲ, 24 ਅਪ੍ਰੈਲ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਨਗਰ ਕੌਂਸਲ ਪਾਇਲ ਦੀਆਂ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਪਾਇਲ ਦੀ ਲੀਡਰਸ਼ਿਪ ਅਤੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਅਕਾਲੀ ਸਿੰਘ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਿਕ ਹਲਕਾ ਪਾਇਲ ਤੋਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿਚ ਹੋਈ | ਇਸ ਮੌਕੇ ਜਥੇਦਾਰ ਮਦਨੀਪੁਰ ਨੇ ਕਿਹਾ ਕਿ ਅੱਜ ਪਾਇਲ ਸ਼ਹਿਰ ਦੀ ਸਮੁੱਚੀ ਲੀਡਰਸ਼ਿਪ ਨਾਲ ਮਿਉਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ 11 ਵਾਰਡਾਂ ਦੇ ਉਮੀਦਵਾਰ ਤੈਅ ਕੀਤੇ ਗਏ | ਜਥੇ. ਮਦਨੀਪੁਰ ਨੇ ਕਿਹਾ ਕਿ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਲਈ 2027 ਦਾ ਮੁੱਢ ਬੰਨ੍ਹਣਗੀਆਂ | ਸਮੁੱਚੀ ਲੀਡਰਸ਼ਿਪ ਨੇ ਇਹੋ ਫ਼ੈਸਲਾ ਕੀਤਾ ਹੈ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨਦੇ ਹੋਏ ਸਾਰੇ ਵਾਰਡਾਂ ਵਿਚ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਉਤਾਰੇ ਜਾਣਗੇ ਜੋ ਤੱਕੜੀ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਗੇ | ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਨਗਰ ਕੌਂਸਲ ਪਾਇਲ ਦੀਆਂ ਚੋਣਾਂ ਵਿਚ 11 ਵਾਰਡ ਦੇ ਉਮੀਦਵਾਰਾਂ ਨਾਲ ਰਾਬਤਾ ਹੋ ਚੁੱਕਿਆ ਹੈ, ਜਿਨ੍ਹਾਂ ਦੇ ਨਾਮ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ, ਜੋ ਨਗਰ ਕੌਂਸਲ ਚੋਣਾਂ ਵਿਚ ਵੱਡੀ ਪੱਧਰ 'ਤੇ ਜਿੱਤ ਦਰਜ ਕਰਾਂਗੇ | ਇਸ ਮੌਕੇ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ (ਸਾਬਕਾ ਚੇਅਰਮੈਨ), ਟਕਸਾਲੀ ਅਕਾਲੀ ਆਗੂ ਨਿਰਮਲ ਸਿੰਘ ਧਾਲੀਵਾਲ, ਜਥੇਦਾਰ ਮਨਜੀਤ ਸਿੰਘ ਘੁਡਾਣੀ (ਸਾਬਕਾ ਸਰਕਲ ਜਥੇਦਾਰ), ਜਥੇਦਾਰ ਅਵਤਾਰ ਸਿੰਘ ਧਮੋਟ, ਮਨਦੀਪ ਸਿੰਘ ਚੀਮਾ, ਮਨਦੀਪ ਸਿੰਘ (ਸਾਬਕਾ ਸਰਪੰਚ ਚਾਪੜਾ), ਸੰਦੀਪ ਸਚਦੇਵਾ, ਗੁਰਜੀਤ ਸਿੰਘ ਰਾਈਮਾਜਰਾ, ਵਿਜੇ ਕੁਮਾਰ ਕੁਮਾਰ ਨੇਤਾ, ਪਵਨ ਧਰਨੀ, ਸੁਰਜੀਤ ਸਿੰਘ, ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਘੁਡਾਣੀ, ਭੁਪਿੰਦਰ ਸਿੰਘ, ਰਾਮਪਾਲ ਸਚਦੇਵਾ, ਮਨਧੀਰ ਸਿੰਘ ਧੀਰਾ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਤੂਰ, ਕੁਲਦੀਪ ਸਿੰਘ ਮੁੰਡੀ, ਰਾਜਿੰਦਰ ਸਿੰਘ ਗਿੱਲ, ਇੰਦਰਾ ਭੈਣ, ਗੁਰਮੀਤ ਸਿੰਘ, ਅਮਰੀਕ ਸਿੰਘ, ਪਵਨ ਕੁਮਾਰ ਬਾਲੂ, ਜਸਵੀਰ ਸਿੰਘ, ਮਿੰਟੂ, ਗੁਰੀ, ਲਖਵੀਰ ਸਿੰਘ, ਸੁਖਵੰਤ ਸਿੰਘ ਰੋਡਾ ਸਮੇਤ ਪਾਰਟੀ ਵਰਕਰ ਮੌਜੂਦ ਸਨ |