20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪਿੰਡ ਗੁਰਮ ਪੰਚਾਇਤ ਵਲੋਂ ਐੱਮ. ਪੀ. ਲੈਂਡ ਦੀ ਗਰਾਂਟ ਨਾਲ ਪਾਰਕ ਦੀ ਉਸਾਰੀ ਦਾ ਕੰਮ ਆਰੰਭ

Ad Position 21
No active advertisement
ਅਜੀਤ ਡੈਸਕ 25-04-2026
ਡੇਹਲੋਂ, 24 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਗ੍ਰਾਮ ਪੰਚਾਇਤ ਪਿੰਡ ਗੁਰਮ ਵਲੋਂ ਸਰਪੰਚ ਜਗਮੋਹਨ ਸਿੰਘ ਦਿਓਲ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਐਮ.ਪੀ ਲੈਂਡ ਫ਼ੰਡ ਵਿਚੋਂ ਭੇਜੀ 5 ਲੱਖ ਦੀ ਗਰਾਂਟ ਨਾਲ ਪਾਰਕ ਬਣਾਉਣ ਦੀ ਸ਼ੁਰੂਆਤ ਕਰਵਾਈ ਗਈ | ਇਸ ਸਮੇਂ ਸਰਪੰਚ ਜਗਮੋਹਨ ਸਿੰਘ ਦਿਓਲ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹੁੰਦੇ ਹੋਏ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਦੇ ਯਤਨਾਂ ਵਿਚ ਹਨ | ਸਰਪੰਚ ਗੁਰਮ ਨੇ ਕਿਹਾ ਪਾਰਕ ਬਣਨ ਨਾਲ ਜਿੱਥੇ ਪਿੰਡ ਵਾਸੀਆਂ ਨੂੰ ਲਾਭ ਮਿਲੇਗਾ, ਉਸ ਦੇ ਨਾਲ ਹੀ ਪਿੰਡ ਦੀ ਦਿੱਖ ਸੁੰਦਰ ਬਣੇਗੀ | ਸਰਪੰਚ ਦਿਓਲ ਨੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਗੁਰਮ ਅੰਦਰ ਸਰਬਪੱਖੀ ਵਿਕਾਸ ਲਈ ਗ੍ਰਾਮ ਪੰਚਾਇਤ ਸਿਰਤੋੜ ਯਤਨ ਕਰ ਰਹੀ ਹੈ ਅਤੇ ਬਿਨਾਂ ਭੇਦ-ਭਾਵ ਵਿਕਾਸ ਕਾਰਜ ਜਾਰੀ ਰਹਿਣਗੇ |ਇਸ ਸਮੇਂ ਸਾਬਕਾ ਸਰਪੰਚ ਬਰਲਾਜ ਸਿੰਘ ਦਿਓਲ, ਮੈਂਬਰ ਪੰਚਾਇਤ ਗੁਰਜੀਤ ਸਿੰਘ, ਮੈਂਬਰ ਪੰਚਾਇਤ ਜਸਵੀਰ ਸਿੰਘ, ਮੈਂਬਰ ਪੰਚਾਇਤ ਇੰਦਰਜੀਤ ਕੌਰ, ਮੈਂਬਰ ਪੰਚਾਇਤ ਜਸਵੀਰ ਕੌਰ, ਰਣਜੋਧ ਸਿੰਘ, ਹਰਬੰਸ ਸਿੰਘ ਸਮੇਤ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਵਲੋਂ ਵੱਡਾ ਘੱਲੂਘਾਰਾ ਸਥਾਨ ਰੋਹੀੜਾ ਵਿਖੇ ਸਿੱਖਿਆਤਮਕ ਯਾਤਰਾ ਅਗਲੀ ਖ਼ਬਰ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਿਖੇ ਸਟੂਡੈਂਟ ਕੌਂਸਲ ਦਾ ਸ਼ਾਨਦਾਰ ਗਠਨ
Ad Position 24