ਕੁਹਾੜਾ, 24 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਗ੍ਰਾਮ ਪੰਚਾਇਤ ਭਾਗਪੁਰ ਵਲੋਂ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਮਰਜੀਤ ਸਿੰਘ ਢਿੱਲੋਂ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਸਮਾਗਮ ਵਿਚ ਪਿੰਡ ਦੀਆਂ ਬੀਬੀਆਂ ਬੱਚਿਆਂ ਤੇ ਵਿਦਿਆਰਥੀਆਂ ਲਈ ਆਵਾਜਾਈ ਦੀ ਕਮੀ ਨੂੰ ਦੇਖਦੇ ਹੋਏ ਪੰਚਾਇਤ ਵਲੋਂ ਇੱਕ ਹੋਰ ਮਹੱਤਵਪੂਰਨ ਕਦਮ ਵੱਲ ਵਧਦੇ ਹੋਏ ਪਿੰਡ ਵਾਸੀਆਂ ਲਈ ਆਪਣੀ ਪਬਲਿਕ ਟਰਾਂਸਪੋਰਟ ਈ ਰਿਕਸ਼ਾ ਸੇਵਾ ਸਹੂਲਤ ਦੀ ਸ਼ੁਰੂ ਸ਼ੁਰੂਆਤ ਕੀਤੀ ਗਈ | ਜਿਸ ਨਾਲ ਪੰਚਾਇਤ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੇ ਇੱਕ ਵਿਅਕਤੀ ਨੂੰ ਰੁਜ਼ਗਾਰ ਵੀ ਪ੍ਰਾਪਤ ਹੋਵੇਗਾ | ਇਸ ਮੌਕੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦਾ ਸੁਪਨਾ ਤਦ ਹੀ ਸਰਕਾਰ ਹੋਵੇਗਾ ਜਦੋਂ ਸਾਡੇ ਪਿੰਡ ਦੀਆਂ ਪੰਚਾਇਤਾਂ ਆਤਮ ਨਿਰਭਰ ਬਣਨਗੀਆਂ | ਉਨ੍ਹਾਂ ਕਿਹਾ ਕਿ 'ਸੇਵਾ ਸਹੂਲਤ ਰੁਜ਼ਗਾਰ ਆਤਮ ਨਿਰਭਰ ਭਾਗਪੁਰ' ਮਿਸ਼ਨ ਤਹਿਤ ਪਿਛਲੇ ਸਾਲ ਪੰਚਾਇਤ ਵਲੋਂ ਪਿੰਡ ਨੂੰ ਪੰਚਾਇਤ ਘਰ, ਦਫ਼ਤਰ ਅਤੇ ਪਾਰਕ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ, ਜਿਸ ਨਾਲ ਪਿੰਡ ਦੀ ਵਿਕਾਸ ਯਾਤਰਾ ਵਿੱਚ ਇੱਕ ਨਵਾਂ ਮੋੜ ਆਇਆ ਅਤੇ ਹੁਣ ਆਵਾਜਾਈ ਦੀ ਸੇਵਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡਾ ਲਾਭ ਮਿਲੇਗਾ | ਇਸ ਮੌਕੇ ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਜਿਹੇ ਉਪਰਾਲੇ ਪਿੰਡ ਦੀ ਤਰੱਕੀ ਅਤੇ ਲੋਕ ਭਲਾਈ ਦੇ ਅਸਲ ਰਾਹ ਹਨ | ਉਨ੍ਹਾਂ ਕਿਹਾ ਕਿ ਸਰਪੰਚ ਢਿੱਲੋਂ ਤੇ ਸਮੂਹ ਪੰਚਾਇਤ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਇਲਾਕੇ ਵਿਚ ਸਲਾਹਿਆ ਜਾ ਰਿਹਾ ਹੈ | ਇਸ ਮੌਕੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਵਲੋਂ ਸਿਮਰਨਜੀਤ ਸਿੰਘ ਢਿੱਲੋਂ, ਨਵੀਂ ਸੇਵਾ ਵਿਚ ਸਹਿਯੋਗ ਪਾਉਣ ਤੇ ਫੋਰਜ ਉਦਯੋਗ ਤੋਂ ਰੋਹਿਤ ਗੁਪਤਾ ਅਤੇ ਰਾਜਨ ਮਿੱਤਲ ਅਤੇ ਮਾਈ ਬਾਪ ਉਦਯੋਗ ਤੋਂ ਵਿਸ਼ਾਲ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਨਵਦੀਪ ਕੌਰ ਢਿੱਲੋਂ ਬਲਾਕ ਸੰਮਤੀ ਮੈਂਬਰ, ਸਚਿਨ ਪ੍ਰੀਤ ਸਿੰਘ ਖਹਿਰਾ, ਮੇਵਾ ਸਿੰਘ ਸੰਧੂ, ਅਚਰਜ ਸਿੰਘ ਸੰਧੂ, ਨੰਬਰਦਾਰ ਸੁਰਿੰਦਰ ਸਿੰਘ, ਨੰਬਰਦਾਰ ਕੇਸਰ ਸਿੰਘ, ਕੁਲਵਿੰਦਰ ਸਿੰਘ ਸੰਧੂ, ਇੰਦਰਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਢਿੱਲੋਂ, ਰਮਨ ਸੰਧੂ, ਕੈਪਟਨ ਧਰਮਜੀਤ ਸਿੰਘ ਪੰਜੇਟਾ, ਗੁਰਇਕਬਾਲ ਸੰਧੂ, ਬਲਾਕ ਸੰਮਤੀ ਮੈਂਬਰ, ਨਰਿੰਦਰ ਕੌਰ ਪੰਚ, ਪੰਚ ਹਰਦੀਸ਼ ਕੌਰ ਖਹਿਰਾ, ਪੰਚ ਗੁਰਮੀਤ ਕੌਰ, ਅਤੇ ਸੁਖਵੰਤ ਸਿੰਘ ਸੰਧੂ ਸਮੇਤ ਭਾਰੀ ਗਿਣਤੀ ਵਿਚ ਪਿੰਡ ਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ |