20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਰਾਜਾ ਗਿੱਲ ਦੀ ਅਗਵਾਈ ਨੇ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਭਰਿਆ-ਸਕੱਤਰ ਗੁਰੋਂ

Ad Position 21
No active advertisement
ਅਜੀਤ ਡੈਸਕ 25-04-2026
ਮਾਛੀਵਾੜਾ ਸਾਹਿਬ, 24 ਅਪ੍ਰੈਲ (ਮਨੋਜ ਕੁਮਾਰ)-ਪਿਛਲੇ ਚਾਰ ਸਾਲਾਂ ਤੋਂ ਹਲਕਾ ਸਮਰਾਲਾ ਦੀ ਕਾਂਗਰਸ ਲੀਡਰਸ਼ਿਪ ਦੀ ਕਮਾਂਡ ਸੰਭਾਲ ਰਹੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਹੁਣ ਤੱਕ ਦੀ ਅਗਵਾਈ ਨੇ ਪਾਰਟੀ ਦੇ ਹੋਰ ਆਗੂਆਂ ਤੇ ਵਰਕਰਾਂ ਵਿਚ ਨਵਾਂ ਜੋਸ਼ ਭਰਿਆ ਹੈ ਤੇ ਇਸ ਮਿਹਨਤ ਦਾ ਨਤੀਜਾ ਭਵਿੱਖ ਵਿਚ ਨਵਾਂ ਇਤਿਹਾਸ ਸਿਰਜੇਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਮਨਦੀਪ ਸਿੰਘ ਗੁਰੋਂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੁਖੀ ਰਾਜਾ ਗਿੱਲ ਅੱਜ ਇਲਾਕੇ ਦੀ ਅਜਿਹੀ ਸ਼ਾਨ ਬਣ ਚੁੱਕੇ ਹਨ, ਜਿਨ੍ਹਾਂ ਦਾ ਹਰ ਦਿਨ ਆਮ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਸ਼ਰੀਕ ਹੋ ਕੇ ਨਿਕਲਦਾ ਹੈ | ਗੁਰੋਂ ਜਿਹੜੇ ਕਿ ਪਾਰਟੀ ਨਾਲ ਕਈ ਦਹਾਕਿਆਂ ਤੋਂ ਜੁੜੇ ਹੋਏ ਹਨ ਤੇ ਪਿੰਡ ਰਾਣਵਾਂ ਦੇ ਸਾਬਕਾ ਸਰਪੰਚ ਰਹਿਣ ਦੇ ਨਾਲ ਨਾਲ ਸੰਮਤੀ ਮੈਂਬਰ ਵੀ ਰਹੇ ਹਨ, ਨੇ ਰਾਜਾ ਗਿੱਲ ਦੇ ਕੰਮਕਾਜ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਹੈ |
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਨਗਰ ਕੌਂਸਲ ਚੋਣਾਂ ਦਾ ਅਧਿਕਾਰਤ ਤੌਰ 'ਤੇ ਨਹੀਂ ਹੋਇਆ ਐਲਾਨ ਅਗਲੀ ਖ਼ਬਰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਭਾਗਪੁਰ ਪੰਚਾਇਤ ਦਾ ਨਵਾਂ ਉਪਰਾਲਾ ਪਿੰਡ ਵਾਸੀਆਂ ਲਈ ਸ਼ੁਰੂ ਕੀਤੀ ਈ-ਰਿਕਸ਼ਾ ਸੇਵਾ...
Ad Position 24