20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਦੋਰਾਹਾ ਨਗਰ ਕੌਂਸਲ ਚੋਣਾਂ ਦਾ ਅਧਿਕਾਰਤ ਤੌਰ 'ਤੇ ਨਹੀਂ ਹੋਇਆ ਐਲਾਨ

Ad Position 21
No active advertisement
ਅਜੀਤ ਡੈਸਕ 25-04-2026
ਦੋਰਾਹਾ, 24 ਅਪ੍ਰੈਲ (ਪੱਤਰ ਪ੍ਰ੍ਰੇਰਕ)-ਦੋਰਾਹਾ ਨਗਰ ਕੌਂਸਲ ਦੀਆਂ ਚੋਣਾਂ 2021 ਫਰਵਰੀ 14 ਨੂੰ ਹੋਈਆਂ ਅਤੇ ਉਸ ਦਾ ਨਤੀਜਾ 17 ਫਰਵਰੀ ਨੂੰ ਆਇਆ | ਜਿਸ ਵਿਚ ਕਾਂਗਰਸ ਨੇ 11, ਅਕਾਲੀ ਦਲ 2 ਤੇ ਆਮ ਆਦਮੀ ਪਾਰਟੀ ਇੱਕ ਸੀਟ ਉੱਤੇ ਜੇਤੂ ਰਹੀ | ਪਰ ਸਮੇਂ ਦੇ ਗੇੜ ਵਿਚ, ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਤਾਂ ਆਮ ਹੋਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੇ ਨਾਲ ਨਾਲ ਦੋਰਾਹਾ ਨਗਰ ਕੌਂਸਲ ਦੇ ਬਹੁਮਤ ਵਿਚ ਕਾਂਗਰਸ ਤੇ ਅਕਾਲੀ ਦਲ ਦੇ ਇੱਕ ਕੌਂਸਲਰ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਕੇ ਕਬਜ਼ਾਧਾਰੀ ਹੋ ਗਏ | ਦੋਰਾਹਾ ਨਗਰ ਕੌਂਸਲ ਦੀਆਂ ਚੋਣਾਂ ਮਿਆਦ ਅਨੁਸਾਰ 2025 ਵਿਚ ਹੋ ਜਾਣੀਆਂ ਚਾਹੀਦੀਆਂ ਸਨ | ਪਰ ਜੋ ਸਮੇਂ ਸਿਰ ਨਹੀਂ ਹੋਈਆਂ | ਹੁਣ ਇਹ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ | ਅਜੇ ਤੱਕ ਅਧਿਕਾਰਤ ਤੌਰ 'ਤੇ ਕੋਈ ਐਲਾਨ ਤਾਂ ਨਹੀਂ ਹੋਇਆ ਕਿ ਚੋਣਾਂ ਕਦੋਂ ਹੋਣੀਆਂ ਹਨ | ਇੱਕ ਅਨੁਮਾਨ ਅਨੁਸਾਰ ਇਹ ਚੋਣਾਂ ਮਈ ਵਿਚ ਹੋ ਸਕਦੀਆਂ ਹਨ | ਜਿਸ ਦੇ ਲਈ ਪਿਛਲੇ ਦਿਨਾਂ ਤੋਂ ਹਰ ਵਾਰਡ ਦੇ ਵਿਚ ਸੰਭਾਵੀ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਆਰੰਭੇ ਹੋਏ ਹਨ | ਪੰਜਾਬ ਵਿਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੈਰਾਂ ਸਿਰ ਹੋਣ ਲਈ ਦਿਨੋਂ ਦਿਨ ਜ਼ੋਰ ਫੜ ਰਹੀ ਹੈ | ਜਥੇਦਾਰ ਅਵਤਾਰ ਸਿੰਘ ਧਮੋਟ ਅਨੁਸਾਰ ਨਿਕਟ ਭਵਿੱਖ ਵਿਚ ਜਲਦ ਹੀ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਸਫਲਤਾ ਹਾਸਲ ਕਰੇਗੀ | ਇਸ ਸਮੇਂ ਜਥੇਦਾਰ ਅਵਤਾਰ ਸਿੰਘ ਧਮੋਟ ਦੇ ਨਾਲ ਨੰਬਰਦਾਰ ਪਲਵਿੰਦਰ ਸਿੰਘ ਮਲਕਪੁਰ, ਜਥੇਦਾਰ ਜਤਿੰਦਰ ਸਿੰਘ ਰਾਮਪੁਰ, ਜਥੇਦਾਰ ਸਰਬਜੀਤ ਸਿੰਘ ਵਿਪਨ ਸੇਠੀ ਕੌਂਸਲਰ, ਨੌਜਵਾਨ ਆਗੂ ਕੰਵਰ ਜੱਗੀ, ਦੋਰਾਹਾ ਗੁਰਦੀਪ ਸਿੰਘ ਬਾਵਾ, ਮਨਦੀਪ ਸਿੰਘ ਵਿੱਕੀ ਮਹਾਰਾਜਾ, ਸਤਨਾਮ ਸਿੰਘ ਮਰਵਾਹਾ, ਜੀਵਨ ਰਾਜਗੜ੍ਹ ਆਦਿ ਆਗੂ ਵੀ ਦਿਨ ਰਾਤ ਮਿਹਨਤ ਕਰ ਕੇ ਚੋਣ ਪ੍ਰਚਾਰ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਹੀਰਾ ਵਲੋਂ 'ਆਪ' ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ 'ਚ ਆਉਣ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਰਾਜਾ ਗਿੱਲ ਦੀ ਅਗਵਾਈ ਨੇ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਭਰਿਆ-ਸਕੱਤਰ ਗੁਰੋਂ
Ad Position 24