25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਗੈਂਗਸਟਰਾਂ 'ਤੇ ਵਾਰ ਮੁਹਿੰਮ ਹੇਠ ਖੰਨਾ ਪੁਲਿਸ ਦੀ ਵੱਡੀ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 26-04-2026
ਖੰਨਾ, 25 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਗੈਂਗਸਟਰਾਂ 'ਤੇ ਵਾਰ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਜਬਰੀ ਵਸੂਲੀ, ਧਮਕੀਆਂ ਅਤੇ ਫਾਇਰਿੰਗ ਮਾਮਲੇ ਵਿੱਚ 5 ਹੋਰ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਕਾਰਵਾਈ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ | ਇਸ ਸਬੰਧੀ ਪੈੱ੍ਰਸ ਵਾਰਤਾ ਕਰਦੇ ਹੋਏ ਡੀ. ਐਸ. ਪੀ. ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਪਾਇਲ ਵਿੱਚ ਦਰਜ ਮੁਕੱਦਮਾ ਨੰਬਰ 67 ਮਿਤੀ ਨਾਲ ਸੰਬੰਧਿਤ ਹੈ | ਜਾਣਕਾਰੀ ਅਨੁਸਾਰ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਵਪਾਰੀ ਹਰੀਸ਼ ਚੰਦਰ ਉਰਫ਼ ਨੋਨਾ ਦੀ ਆੜ੍ਹਤ ਦੀ ਦੁਕਾਨ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ | ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ | ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹ ਘਟਨਾ ਜਬਰੀ ਵਸੂਲੀ ਅਤੇ ਧਮਕੀਆਂ ਦੇਣ ਵਾਲੇ ਗਿਰੋਹ ਨਾਲ ਜੁੜੀ ਹੋਈ ਸੀ | ਪੁਲਿਸ ਪਹਿਲਾਂ ਹੀ ਇਸ ਗਿਰੋਹ ਦੇ ਕੁੱਝ ਮੈਂਬਰਾਂ ਨੂੰ ਗਿ੍ਫ਼ਤਾਰ ਕਰ ਚੁੱਕੀ ਸੀ | ਅਗਲੀ ਕਾਰਵਾਈ ਕਰਦਿਆਂ ਟੈਕਨੀਕਲ ਸਹਾਇਤਾ ਅਤੇ ਸੂਚਨਾ ਦੇ ਆਧਾਰ ਤੇ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਕੇ ਹੋਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਹਰਦੀਪ ਸਿੰਘ ਉਰਫ਼ ਲਾਡੀ ਉਰਫ਼ ਆਜ਼ਾਦ ਸਿੰਘ ਵਾਸੀ ਮੰਜਾਲੀ ਕਲਾ, ਮੁਹੰਮਦ ਸ਼ਫੀਕ, ਮੁਹੰਮਦ ਰਫੀਕ, ਸ਼ਰੀਫ ਅਲੀ ਅਤੇ ਰੌਬਿਨ ਸ਼ਾਮਲ ਹਨ | ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਫਾਇਰਿੰਗ ਲਈ ਵਰਤੇ ਗਏ ਹਥਿਆਰ ਹਰਦੀਪ ਸਿੰਘ ਵੱਲੋਂ ਮੁਹੱਈਆ ਕਰਵਾਏ ਗਏ ਸਨ ਅਤੇ ਹੋਰ ਦੋਸ਼ੀਆਂ ਵੱਲੋਂ ਉਸਨੂੰ ਓਟ ਦਿੱਤੀ ਗਈ ਸੀ | ਖੰਨਾ ਪੁਲਿਸ ਅਤੇ ਲੁਧਿਆਣਾ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਰੌਬਿਨ ਨੂੰ ਕਾਬੂ ਕਰਕੇ ਉਸਦੇ ਪਾਸੋਂ 2 ਪਿਸਟਲ 32 ਬੋਰ (ਜਿਗਾਨਾ), 1 ਪਿਸਟਲ ਗਲੋਕ 9 ਐਮ. ਐਮ. ਸਮੇਤ 2 ਕਾਰਤੂਸ, 1 ਦੇਸੀ ਪਿਸਟਲ 30 ਬੋਰ ਸਮੇਤ 10 ਕਾਰਤੂਸ ਅਤੇ 1 ਦੇਸੀ ਪਿਸਟਲ 32 ਬੋਰ ਸਮੇਤ 3 ਕਾਰਤੂਸ ਬਰਾਮਦ ਕੀਤੇ ਗਏ | ਇਹ ਹਥਿਆਰ ਪਾਇਲ ਵਿੱਚ ਹੋਈ ਫਾਇਰਿੰਗ ਵਿੱਚ ਵਰਤੇ ਗਏ ਸਨ | ਇਸ ਸਬੰਧ ਵਿੱਚ ਇਕ ਹੋਰ ਮੁਕੱਦਮਾ ਨੰਬਰ 101 ਮਿਤੀ 23.04.2026 ਅਧੀਨ ਅਸਲਾ ਐਕਟ ਥਾਣਾ ਸਦਰ ਲੁਧਿਆਣਾ ਵਿੱਚ ਵੀ ਦਰਜ ਕੀਤਾ ਗਿਆ ਹੈ | ਪੁਲਿਸ ਵੱਲੋਂ ਸਾਰੇ ਗਿ੍ਫਤਾਰ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖ਼ੁਲਾਸਿਆਂ ਦੀ ਸੰਭਾਵਨਾ ਹੈ | ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਗੈਂਗਸਟਰ ਗਤੀਵਿਧੀਆਂ 'ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੀਆਂ |

Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਖੰਨਾ ਪੁਲਿਸ ਵਲੋਂ ਮੁਹਿੰਮ ਐਸ. ਪੀ. ਹਰਪਿੰਦਰ ਦੀ ਅਗਵਾਈ ਵਿਚ ਨਾਕਾ... ਅਗਲੀ ਖ਼ਬਰ 15 ਦਿਨਾਂ 'ਚ ਸਿਮਟਿਆ ਕਣਕ ਦਾ ਸੀਜ਼ਨ, ਲੇਬਰ ਸਮੱਸਿਆ ਤੇ ਘੱਟ ਆਮਦ ਰਹੀ ਹਾਵੀ, ਲਿਫ਼ਟਿੰਗ ਸ਼ੁਰੂ <br/>
Ad Position 24