ਹਠੂਰ, 25 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ. ਹਠੂਰ ਵਿਖੇ ਐੱਸ.ਐੱਮ.ਓ. ਡਾ. ਅਮਨ ਸ਼ਰਮਾ ਦੀ ਅਗਵਾਈ 'ਚ ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ ਦੀ ਦੇਖ-ਰੇਖ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਹਸਪਤਾਲ ਵਿਖੇ ਦਵਾਈਆਂ ਲੈਣ ਆਏ ਮਰੀਜ਼ਾਂ ਨੂੰ ਪ੍ਰਕਾਸ਼ ਸਿੰਘ ਨੇ ਦੱਸਿਆ ਮਲੇਰੀਆ ਸਬੰਧੀ ਇਸ ਦੇ ਲੱਛਣ, ਪ੍ਰਹੇਜ਼ ਤੇ ਇਲਾਜ਼ ਸਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਬੁਖਾਰ ਹੋਣ 'ਤੇ ਨੇੜੇ ਦੀ ਸਿਹਤ ਸੰਸਥਾ 'ਚ ਜਾ ਕੇੇ ਆਪਣੇ ਖੂਨ ਦੀ ਜਾਂਚ ਕਰਾਉ | ਇਹ ਟੈਸਟ ਅਤੇ ਇਲਾਜ਼ ਮੁਫ਼ਤ ਕੀਤਾ ਜਾਵੇਗਾ | ਇਸ ਮੌਕੇ ਨੀਰਜ਼ ਕੁਮਾਰ, ਸੁਖਪਾਲ ਸਿੰਘ, ਮਨਜੀਤ ਕੌਰ ਤਿੰਨੋਂ ਫਾਰਮੇਸੀ ਅਫ਼ਸਰ, ਜਸਵਿੰਦਰ ਕੌਰ, ਕਿਰਨਦੀਪ ਕੌਰ ਏ.ਐੱਨ.ਐੱਮ., ਜਸਵਿੰਦਰ ਕੌਰ ਐੱਲ.ਐੱਚ.ਵੀ., ਬੂਟਾ ਸਿੰਘ, ਤਜਿੰਦਰਪਾਲ ਸਿੰਘ ਮਾਣੂੰਕੇ, ਪਰਮਜੀਤ ਕੌਰ ਸੀਨੀਅਰ ਫਾਰਮੇਸੀ ਅਫ਼ਸਰ, ਲੱਜਿਆਵਤੀ ਜ਼ੈਨ ਮੈਮੋਰੀਅਲ ਨਰਸਿੰਗ ਕਾਲਜ ਰਾਏਕੋਟ ਦੇ ਵਿਦਿਆਰਥੀ ਅਤੇ ਲੋਕ ਹਾਜ਼ਰ ਸਨ |