26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪਿੰਡ ਗੋਸਲਾਂ ਵਿਖੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 26-04-2026
ਮਲੌਦ, 25 ਅਪ੍ਰੈਲ (ਸਹਾਰਨ ਮਾਜਰਾ)-ਪਿੰਡ ਗੋਸਲ ਵਿੱਚ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਦੀ ਮੀਟਿੰਗ ਹੋਈ | ਜਿਸ ਵਿੱਚ (ਇਫਟੂ) ਦੇ ਟਰੇਡ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਬੜੈਚ ਨੇ ਇਕੱਠੇ ਹੋਏ ਮਿਸਤਰੀ ਮਜ਼ਦੂਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਨਾਲ ਹੀ ਉਨਾਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੇਸ਼ਟਨ ਬੋਰਡ ਦੀਆਂ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਉਨਾਂ ਕਿਹਾ ਕਿ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੀ ਇੱਕ ਆਰਜੀ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿੱਚ ਹਰਪਾਲ ਸਿੰਘ ਕਾਕਾ ਨੂੰ ਪ੍ਰਧਾਨ ਅਤੇ ਬਲਜਿੰਦਰ ਸਿੰਘ ਕਾਕਾ ਨੂੰ ਮੀਤ ਪ੍ਰਧਾਨ ਅਤੇ ਸ਼ੈਟੀ ਮਲੌਦ ਨੂੰ ਸਕੱਤਰ ਵਜੋਂ ਚੋਣ ਹੋਈ | ਇਸ ਮੀਟਿੰਗ ਵਿੱਚ ਸਵਰਨ ਸਿੰਘ ਧੌਲ ਕਲਾਂ, ਜੋਗਿੰਦਰ ਸੀਹਾਂ ਦੌਦ, ਅਵਤਾਰ ਕਿਲਾ ਹਾਂਸ, ਲਖਵੀਰ ਰਾਮਗੜ ਸਰਦਾਰਾਂ, ਬਲਜਿੰਦਰ ਮਲੌਦ, ਹਰਪ੍ਰੀਤ ਗੋਸਲ, ਗੁਰਮੀਤ ਨੱਥੂਮਾਜਰਾ, ਹਰਦੀਪ ਸੋਹੀਆਂ, ਬੇਅੰਤ ਸੇਖਾ ਹਰਪ੍ਰੀਤ ਧੌਲ ਖ਼ੁਰਦ, ਲਖਵੀਰ ਦੌਲਤਪੁਰ, ਕਾਲਾ ਬਬਰਪੁਰ, ਗੁਰਦਰਸ਼ਨ ਜਗੇੜਾ, ਗੁਰਜੰਟ ਗੋਸਲ, ਜਗਜੀਤ ਗੋਸਲ, ਅੰਮਿ੍ਤ ਗੋਸਲ, ਜਰਨੈਲ ਗੋਸਲ ਆਦਿ ਹਾਜ਼ਰ ਹੋਏ | ਮੀਟਿੰਗ ਦੌਰਾਨ ਅੰਮਿ੍ਤ ਗੋਸਲ ਨੇ ਕਿਹਾ ਕਿ ਸਮੁੱਚੇ ਇੱਕਤਰ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਪੋ ਆਪਣੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਆਪਣੀਆਂ ਹੱਕੀ ਮੰਗਾਂ ਸਬੰਧੀ ਇਲਾਕੇ ਵਿੱਚ ਵੱਡੀ ਕਾਨਫ਼ਰੰਸ ਕੀਤੀ ਜਾਵੇਗੀ | ਜਿਸ ਵਿੱਚ ਮਜ਼ਦੂਰਾਂ ਦੀ ਮੁਕਤੀ ਦਾ ਰਾਹ ਪੱਧਰਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਾਂ ਬਗਲਾਮੁਖੀ ਧਾਮ ਦੇ ਪ੍ਰਗਟ ਦਿਵਸ ਮੌਕੇ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ <br/> ਅਗਲੀ ਖ਼ਬਰ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫ਼ਤਹਿ 'ਤੇ 12 ਮਈ ਨੂੰ ਹੋਵੇਗਾ ਵਿਸ਼ਾਲ ਮਾਰਚ-ਬਾਵਾ <br/...
Ad Position 24