26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭਾਜਪਾ 'ਚ ਸ਼ਾਮਿਲ ਹੋਣ ਵਾਲੇ ਗਦਾਰਾਂ ਨੂੰ ਗਲੀਆਂ ਵਿਚ ਤੁਰ ਕੇ ਵੋਟਾਂ ਨਹੀਂ ਸੀ ਮੰਗਣੀਆਂ ਪਈਆਂ- ਵਿਧਾਇਕ ਗਿਆਸਪੁਰਾ <br/>

Ad Position 21
No active advertisement
ਅਜੀਤ ਡੈਸਕ 26-04-2026
ਮਲੌਦ, 25 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਵਿਧਾਨ ਸਭਾ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਨਿਜ਼ਾਮਪੁਰ ਵਿਖੇ ਪ੍ਰਵਾਸੀ ਭਾਰਤੀ ਭਜਨ ਸਿੰਘ ਯੂ. ਐਸ. ਏ ਤੇ ਜਸਵੀਰ ਸਿੰਘ ਯੂ. ਐਸ. ਏ ਦੇ ਘਰ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ 7 ਰਾਜ ਸਭਾ ਮੈਂਬਰਾਂ ਨੂੰ ਬਣੀਆਂ ਬਣਾਈਆਂ ਕੁਰਸੀਆਂ ਸ੍ਰੀ ਅਰਵਿੰਦ ਕੇਜਰੀਵਾਲ ਨੇ ਸੌਂਪੀਆਂ ਸੀ ਨਾ ਕਿ ਉਨਾਂ ਨੂੰ ਪੰਜਾਬ ਦੀਆਂ ਗਲੀਆਂ ਵਿਚ ਜਾ ਕੇ ਵੋਟਾਂ ਮੰਗਣੀਆਂ ਪਈਆਂ ਸਨ | ਉਨਾਂ ਕਿਹਾ ਕਿ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਅੱਜ ਭਾਜਪਾ ਵਿਚ ਘੁਟਣ ਮਹਿਸੂਸ ਕਰਨ ਦੀ ਗੱਲ ਖ਼ੁਦ ਆਪਣੇ ਮੂੰਹੋਂ ਕਹਿ ਚੁੱਕੇ ਹਨ ਅਤੇ ਇਹੋ ਹਾਲ ਇਨਾਂ ਗਦਾਰ ਲੋਕਾਂ ਦਾ ਹੋਣਾ ਹੈ, ਜਿੰਨਾ ਨੇ ਅੱਜ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ | ਉਨਾਂ ਕਿਹਾ ਕਿ ਜੋ ਇਤਿਹਾਸਿਕ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਹੋਏ ਹਨ ਜਿਸ ਦੀ ਵਜਾ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਬਣੇਗੀ | ਸਗੋਂ ਭਾਜਪਾ ਨੂੰ ਪੰਜਾਬੀਆਂ ਦੇ ਹੋਰ ਰੋਹ ਦਾ ਸਾਹਮਣਾ ਕਰਨਾ ਪਵੇਗਾ ਜੋ ਕੋਝੀਆਂ ਹਰਕਤਾਂ ਰਾਹੀਂ ਡਰਾ ਧਮਕਾ ਕੇ ਆਗੂਆਂ ਨੂੰ ਸ਼ਾਮਿਲ ਕਰਵਾ ਰਹੀ ਹੈ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅਸੀਂ ਆਪਣੀ ਜਮੀਰ ਦੀ ਆਵਾਜ਼ ਦੇ ਨਾਲ ਹਮੇਸ਼ਾ ਪੰਜਾਬ ਦੇ ਹੱਕਾਂ ਨਾਲ ਲੜਨ ਲਈ ਆਪਣੀ ਜਨਮ ਭੂਮੀ ਦੇ ਨਾਲ ਡੱਟ ਕੇ ਖੜੇ ਹਾਂ ਅਤੇ ਖੜੇ ਰਹਾਂਗੇ | ਸਗੋਂ ਉਕਤ ਆਗੂਆਂ ਨੂੰ ਅਸਤੀਫ਼ੇ ਦੇ ਕੇ ਲੋਕ ਕਚਹਿਰੀ ਦੇ ਫ਼ਤਵੇ ਨਾਲ ਭਾਜਪਾ ਦੇ ਦਰਬਾਰ ਪਹੁੰਚਣਾ ਚਾਹੀਦਾ ਸੀ, ਜਿਸ ਨਾਲ ਆਪਣੀ ਹੈਸੀਅਤ ਦੀ ਅਸਲੀ ਤਸਵੀਰ ਤੋਂ ਜਾਣੂ ਹੋ ਜਾਂਦੇ | ਇਸ ਮੌਕੇ ਗੰਡਾ ਸਿੰਘ ਗਿੱਲ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਕਾਲਾ ਕਾਲਾ ਗਿੱਦੜੀ, ਦਲਵਿੰਦਰ ਸਿੰਘ ਝਾਬੇਵਾਲ, ਸ਼ਮਸੇਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕੇ ਦੇ ਨੌਜਵਾਨਾਂ ਨੇ ਅਕਾਲੀ ਦਲ ਦੇ ਹੱਕ 'ਚ ਵੱਡੀ ਮੀਟਿੰਗ ਕਰ ਕੇ ਵਿਰੋਧੀਆਂ ਨੂੰ ਲਿਆਂਦੀਆਂ ਤਰੇਲੀਆਂ <br/> ਅਗਲੀ ਖ਼ਬਰ ਐਸ. ਡੀ. ਐਮ. ਟਿਵਾਣਾ, ਤਹਿਸੀਲਦਾਰ ਜਸਵਿੰਦਰ, ਨਾਇਬ ਗੁਰਚਰਨ ਦੀ ਅਗਵਾਈ ਵਿਚ ਮਰਦਮਸ਼ੁਮਾਰੀ ਦੀ ਦੂਜੀ ਸਿਖਲਾਈ ਵਰਕਸ਼ਾਪ...
Ad Position 24