01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੁਲਿਸ ਵਲੋਂ 6 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਕਾਬੂ

Ad Position 21
No active advertisement
ਅਜੀਤ ਡੈਸਕ 28-04-2026

ਮਲੌਦ 27 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਥਾਣਾ ਮਲੌਦ ਅਧੀਨ ਪੈਂਦੀ ਪੁਲਿਸ ਚੌਂਕੀ ਸਿਆੜ ਦੇ ਇੰਚਾਰਜ ਥਾਣੇਦਾਰ ਹਰਜਿੰਦਰ ਸਿੰਘ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰ ਸਾਈਕਲਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਕ ਖ਼ਾਸ ਮੁਖ਼ਬਰ ਦੀ ਇਤਲਾਹ ਤੇ ਚੌਕੀ ਇੰਚਾਰਜ ਹਰਜਿੰਦਰ ਸਿੰਘ ਨੇ ਪਿੰਡ ਕਲਾਹੜ ਤੋਂ ਸੁਖਦੀਪ ਸਿੰਘ ਉਰਫ਼ ਸੁੱਖੂ ਪੁੱਤਰ ਬਲਵਿੰਦਰ ਸਿੰਘ, ਕੁਲਦੀਪ ਸਿੰਘ ਉਰਫ਼ ਦੀਪਾ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਲਹਿਰਾ ਜੋ ਮੋਟਰਸਾਈਕਲ ਨੰਬਰ ਪੀ.ਬੀ.28 ਐਚ 0872 ਪਲਟੀਨਾ ਤੇ ਸਵਾਰ ਸਨ, ਉਨ੍ਹਾਂ ਨੂੰ ਰੋਕ ਕੇ ਕਾਗ਼ਜ਼ ਮੰਗੇ ਗਏ, ਪਰ ਤਫ਼ਤੀਸ਼ ਕਰਨ ਤੇ ਪਤਾ ਲੱਗਾ ਕਿ ਮੋਟਰ ਸਾਈਕਲ ਚੋਰੀ ਦਾ ਸੀ | ਉਕਤ ਵਿਅਕਤੀਆਂ ਤੋਂ ਜਦੋਂ ਬਰੀਕੀ ਨਾਲ ਤਫ਼ਤੀਸ਼ ਕੀਤੀ ਤਾਂ ਪੰਜ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾ ਲਏ ਗਏ ਜਿਹਨਾਂ ਵਿੱਚ ਐਕਟਿਵਾ ਪੀ. ਬੀ. 23 ਯੂ 0597, ਮੋਟਰਸਾਈਕਲ ਨੰਬਰ ਪੀ. ਬੀ. 10 ਐੱਫ. ਐੱਨ. 2507 ਸੀ.ਟੀ 100, ਮੋਟਰਸਾਈਕਲ ਪੀਬੀ 10 ਈ ਐਕਸ 2123 ਡਿਸਕਵਰ, ਮੋਟਰ ਸਾਈਕਲ ਨੰਬਰ ਪੀ ਬੀ 07 ਐਕਸ 3719 ਹੀਰੋ ਹਾਂਡਾ ਸਪਲੈਂਡਰ ਅਤੇ ਮੋਟਰਸਾਈਕਲ ਪੀ ਬੀ 13 ਏ. ਐਮ. 3295 ਪਲਟੀਨਾ ਰੰਗ ਕਾਲਾ ਬਰਾਮਦ ਕੀਤੇ ਗਏ ਹਨ ਜਿਹੜੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ ਅਤੇ 3 ਮੋਟਰਸਾਈਕਲ ਸੁੰਨਾ ਪੁਲ ਝੱਮਟ ਨੇੜੇ ਦਰਖਤਾਂ ਵਿੱਚ ਅਤੇ ਦੋ ਮੋਟਰ ਸਾਈਕਲ ਪਿੰਡ ਭੀਖੀ ਸੂਏ ਨੇੜੇ ਸ਼ਾਮਲਾਤ ਖਤਾਨਾਂ ਵਿੱਚ ਸਰੋਂ੍ਹ ਦੇ ਟੰਡਿਆ ਵਿਚ ਛੁਪਾਏ ਹੋਏ ਸਨ | ਉਕਤ ਵਿਅਕਤੀਆਂ ਖ਼ਿਲਾਫ਼ 303(2), 317(2) ਬੀ. ਐੱਨ. ਐੱਸ. ਤਹਿਤ ਮੁਕੱਦਮਾ ਨੰਬਰ 88 ਤਹਿਤ ਦਰਜ ਕਰਕੇ ਪੁਲਿਸ ਵਲੋਂ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਦਰੱਖਤ ਵੱਢ ਕੇ ਚੋਰੀ ਕਰਨ ਦੇ ਮਾਮਲੇ 'ਚ 7 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਦੀਨ ਨਾਸ਼ਕ ਦੇ ਸਪਰੇਅ ਨਾਲ ਕਿਸਾਨ ਦੀ ਸਾਢੇ 4 ਏਕੜ ਮੱਕੀ ਦੀ ਫ਼ਸਲ ਤਬਾਹ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੰਘਰਸ਼ ਦਾ ਅ...
Ad Position 24