ਖੰਨਾ, 27 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਐਜੂਕੇਸ਼ਨਲ ਸੁਸਾਇਟੀ ਖੰਨਾ ਖੰਨਾ ਸ਼ਹਿਰ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖ਼ਸੀਅਤਾਂ ਦੁਆਰਾ ਚਲਾਈ ਸੰਸਥਾ ਹੈ | ਇਹ ਸੰਸਥਾ ਸ਼ਹਿਰ ਵਿਚ ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਅਤੇ ਪੰਡਿਤ ਰਮੇਸ਼ ਚੰਦਰ ਵਸ਼ਿਸ਼ਟ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੋਵਾਂ ਸੰਸਥਾਵਾਂ ਦੀ ਰਹਿਨੁਮਾਈ ਕਰ ਰਹੀ ਹੈ | ਅੱਜ ਰਵਿੰਦਰ ਸਿੰਘ ਨੂੰ ਸਕੂਲ ਕਮੇਟੀ ਦਾ ਸਰਬਸੰਮਤੀ ਨਾਲ ਨਵਾਂ ਮੈਂਬਰ ਬਣਾਇਆ ਗਿਆ | ਉਹ ਸੰਸਥਾ ਦੀ ਸਥਾਪਨਾ ਦੇ ਸਮੇਂ ਤੋਂ ਹੀ ਮੈਂਬਰ ਰਹੇ ਗੁਰਦਿਆਲ ਸਿੰਘ ਦੇ ਬੇਟੇ ਹਨ | ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੁੱਖ ਸੁਰੱਖਿਅਕ ਸੰਸਾਰ ਚੰਦ, ਸੁਰੱਖਿਅਕ ਰਾਜ ਕੁਮਾਰ ਸਾਹਨੇਵਾਲੀਆ, ਪ੍ਰਧਾਨ ਦੇਵ ਕ੍ਰਿਸ਼ਨ ਢੰਡ, ਉਪ ਪ੍ਰਧਾਨ ਰਮੇਸ਼ ਗੁਪਤਾ, ਜਨਰਲ ਸਕੱਤਰ ਵਿਨੋਦ ਕੁਮਾਰ, ਮੈਨੇਜਰ ਪਰਮਜੀਤ ਸਿੰਘ ਪੰਮੀ, ਮੈਨੇਜਰ ਸੰਦੀਪ ਗੋਇਲ (ਪੰਡਿਤ ਰਮੇਸ਼ ਚੰਦਰ ਵਸ਼ਿਸ਼ਟ ਸਰਵਹਿੱਤਕਾਰੀ ਵਿੱਦਿਆ ਮੰਦਰ) ਅਤੇ ਮੈਂਬਰ ਅਸ਼ੋਕ ਕੁਮਾਰ ਵਿਜ, ਪਰਵੀਨ ਕੁਮਾਰ ਵਿਜੇਸ਼ਵਰ, ਨਿਰਵਿਕਾਰ ਛਾਬੜਾ, ਅਦਰਸ਼ ਸੂਦ, ਪਿ੍ੰਸੀਪਲ ਡਾ. ਮਨੋਜ ਕੁਮਾਰ ਅਤੇ ਤਿ੍ਪਤਾ ਲੂੰਬਾ ਵੀ ਹਾਜ਼ਰ ਸਨ |