01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ ਮਾਂ ਦੀ ਅਸੀਸ ਸਕੀਮ ਦਾ ਆਗਾਜ਼, ਵਿਧਵਾ ਬੀਬੀਆਂ ਨੂੰ ਕਣਕ ਵੰਡ ਕੇ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 28-04-2026
ਪਾਇਲ, 27 ਅਪ੍ਰੈਲ (ਰਾਜਿੰਦਰ ਸਿੰਘ)-ਲੋਕ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਸਪੋਰਟਸ ਐਡ ਵੈੱਲਫੇਅਰ ਕਲੱਬ ਪਿੰਡ ਬਰਮਾਲੀਪੁਰ ਵਲੋਂ ਪ੍ਰਧਾਨ ਪਰਮਿੰਦਰਜੀਤ ਸਿੰਘ ਤੂਰ ਕੈਨੇਡਾ ਦੇ ਉਪਰਾਲੇ ਸਦਕਾ ਮਾਂ ਦੀ ਅਸੀਸ ਸਕੀਮ ਦੀ ਸ਼ੁਰੂਆਤ ਕੀਤੀ ਗਈ | ਇਸ ਸਕੀਮ ਅਧੀਨ ਪਿੰਡ ਦੀਆਂ ਕਰੀਬ 50 ਤੋਂ ਵੱਧ ਵਿਧਵਾ ਬੀਬੀਆਂ ਨੂੰ ਪ੍ਰਤੀ ਘਰ 50 ਕਿੱਲੋ ਕਣਕ ਦਿੱਤੀ ਗਈ ਹੈ | ਕਲੱਬ ਦੇ ਪ੍ਰਧਾਨ ਪਰਮਿੰਦਰਜੀਤ ਸਿੰਘ ਤੂਰ ਵੱਲੋਂ ਇਹ ਸਕੀਮ ਵਿਸ਼ੇਸ਼ ਸਹਾਇਤਾ ਅਤੇ ਉਨ੍ਹਾਂ ਪਰਿਵਾਰਾਂ ਲਈ ਮਦਦ ਦੇ ਤੌਰ ਤੇ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਪਾਸ ਕਈ ਵਾਰ ਖਾਣ ਦੀ ਕਣਕ ਨਹੀਂ ਹੁੰਦੀ, ਕਿਉਂਕਿ ਸਰਕਾਰੀ ਕਣਕ ਅਕਸਰ ਲੇਟ ਹੋ ਜਾਂਦੀ ਹੈ | ਕਨੇਡਾ ਨਿਵਾਸੀ ਪਰਮਿੰਦਰਜੀਤ ਸਿੰਘ ਤੂਰ ਵੱਲੋਂ ਆਪਣੇ ਪਿਤਾ ਜੀ ਨੰਬਰਦਾਰ ਤਾਰਾ ਸਿੰਘ ਤੂਰ ਦੇ ਸਹਿਯੋਗ ਨਾਲ ਇਹ ਸਕੀਮ ਅਮਲ ਵਿੱਚ ਲਿਆਂਦੀ ਗਈ ਹੈ | ਗੱਲਬਾਤ ਕਰਦਿਆਂ ਕਲੱਬ ਦੇ ਜੁਆਇੰਟ ਸਕੱਤਰ ਤਜਿੰਦਰ ਸਿੰਘ ਕਾਕਾ, ਕਲੱਬ ਦੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਵਿੱਤ ਸਕੱਤਰ ਐਡਵੋਕੇਟ ਰਣਪਰੀਤ ਸਿੰਘ ਟਿਵਾਣਾ, ਜਨਰਲ ਸਕੱਤਰ ਦਿਲਪ੍ਰੀਤ ਸਿੰਘ ਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਮਾ ਦਾ ਅਸ਼ੀਰਵਾਦ ਸਕੀਮ ਗਰੀਬ ਲੋਕਾਂ ਲਈ ਲਾਹੇਵੰਦ ਸਿੱਧ ਹੋਵੇਗੀ ਕਿਉਂਕਿ ਖਾਣ ਲਈ ਅਨਾਜ ਹਰ ਘਰ ਦੀ ਜ਼ਰੂਰਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਲੋੜਵੰਦਾਂ ਦੀ ਸੇਵਾ ਦਾ ਕੰਮ ਨਿਰੰਤਰ ਜਾਰੀ ਰਹੇਗਾ | ਇਸ ਮੌਕੇ ਵੱਡੀ ਗਿਣਤੀ ਵਿੱਚ ਵਿਧਵਾ ਬੀਬੀਆਂ ਹਾਜ਼ਰ ਸਨ ਜਿਨ੍ਹਾਂ ਇਸ ਸਕੀਮ ਅਧੀਨ ਕਣਕ ਪ੍ਰਾਪਤ ਕਰਨ ਬਦਲੇ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ | ਦੱਸਣਯੋਗ ਹੈ ਕਿ ਇਸ ਕਲੱਬ ਵੱਲੋਂ ਲੋੜਵੰਦ ਲਈ ਕੰਬਲ, ਸ਼ਾਲ, ਸਕੂਲ ਜਾਣ ਜਾਣ ਵਾਲੀਆਂ ਲੜਕੀਆਂ ਲਈ ਸਾਈਕਲ, ਖਿਡਾਰੀਆਂ ਲਈ ਕਿਟ ਪਹਿਲਾ ਹੀ ਵੰਡੇ ਜਾ ਚੁੱਕੇ ਹਨ | ਇਸ ਮੌਕੇ ਪ੍ਰਮੁੱਖ ਤੌਰ ਤੇ ਹਾਜ਼ਰ ਹੋਣ ਵਾਲਿਆਂ ਕਲੱਬ ਦੇ ਮੈਂਬਰ ਵਿੱਚ ਰਵਿੰਦਰ ਸਿੰਘ, ਯਾਦਵਿੰਦਰ ਸਿੰਘ, ਪਵਨਪਰੀਤ ਸਿੰਘ, ਨਾਨਕ ਸਿੰਘ, ਪਰਭਦੀਪ ਸਿੰਘ, ਸਤਵੀਰ ਸਿੰਘ, ਰਣਜੋਧ ਸਿੰਘ ਅਤੇ ਗੁਰਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਵਿੰਦਰ ਸਿੰਘ ਬਣੇ ਖੰਨਾ ਐਜੂਕੇਸ਼ਨਲ ਸੁਸਾਇਟੀ ਖੰਨਾ ਦੇ ਮੈਂਬਰ ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਕਰਮਚਾਰੀ ਕੇਵਲ ਸਿੰਘ ਨਮਿਤ ਅੰਤਿਮ ਅਰਦਾਸ
Ad Position 24