25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨੌਜਵਾਨ ਕਤਲ ਮਾਮਲੇ 'ਚ 11 ਵਿਅਕਤੀਆਂ ਸਮੇਤ 21 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-05-2026
ਮਾਛੀਵਾੜਾ ਸਾਹਿਬ, 2 ਮਈ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਲੰਘੀ ਸ਼ਾਮ ਰਤੀਪੁਰ ਰੋਡ 'ਤੇ ਸਥਿਤ ਇੱਕ ਕਾਲੋਨੀ 'ਚ ਨੌਜਵਾਨਾਂ ਦੀਆਂ 2 ਧਿਰਾਂ ਵਿਚਕਾਰ ਹੋਈ ਖ਼ੂਨੀ ਲੜਾਈ ਦੌਰਾਨ ਗਗਨਦੀਪ ਸਿੰਘ ਉਰਫ਼ ਬਿੱਲਾ ਵਾਸੀ ਹੇਡੋਂ ਬੇਟ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ | ਜਿਸ ਸੰਬੰਧੀ ਪੁਲਿਸ ਵਲੋਂ ਅੱਜ 11 ਵਿਅਕਤੀ ਜਿਸ ਵਿਚ ਕਾਬਲ ਸਿੰਘ ਉਰਫ਼ ਪੰਨੂ ਵਾਸੀ ਮੁਗਲੇਵਾਲ, ਸ਼ੰਮੀ, ਪਰਮ ਗਰੇਵਾਲ ਵਾਸੀ ਈਸਾਪੁਰ, ਹਰਸ਼ ਚੀਮਾ ਵਾਸੀ ਟੰਡੀ ਮੰਡ, ਗੁਰਵਿੰਦਰ ਸਿੰਘ, ਜੱਸਾ, ਹਰਮਨ ਵਾਸੀ ਰਤੀਪੁਰ, ਜ਼ੈਲਾ ਵਾਸੀ ਬੈਰਸਾਲ, ਅੰਮਿ੍ਤ ਵਾਸੀ ਮਾਛੀਵਾੜਾ, ਖੁਸ਼ੂ ਵਾਸੀ ਸਮਰਾਲਾ, ਭੋਲਾ ਜੁਨੇਦ ਵਾਸੀ ਮਾਛੀਵਾੜਾ ਅਤੇ 10 ਤੋਂ 12 ਹੋਰ ਅਣਪਛਾਤੇ ਵਿਅਕਤੀ ਸ਼ਾਮਿਲ ਹਨ, ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ | ਪ੍ਰੈੱਸ ਕਾਨਫ਼ਰੰਸ ਦੌਰਾਨ ਐੈੱਸ. ਪੀ. ਹਰਪਿੰਦਰ ਕੌਰ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਜੋ ਝਗੜੇ ਦਾ ਕਾਰਨ ਹੈ, ਉਸ ਵਿਚ ਗਗਨਦੀਪ ਸਿੰਘ ਨੇ ਪਿੰਡ ਬੈਰਸਾਲ ਦੇ ਵਾਸੀ ਜ਼ੈਲੇ ਨੂੰ ਕਿਸੇ ਗੱਲ ਨੂੰ ਲੈ ਕੇ ਥੱਪੜ ਮਾਰੇ ਸਨ | ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਰੰਜਿਸ਼ ਵਧ ਗਈ ਅਤੇ ਇਨ੍ਹਾਂ ਨੇ ਟਾਈਮ ਬੰਨ੍ਹ ਕੇ ਇੱਕ-ਦੂਜੇ ਨਾਲ ਲੜਨਾ ਤੈਅ ਕਰ ਲਿਆ | ਉਨ੍ਹਾਂ ਕਿਹਾ ਕਿ ਰਤੀਪੁਰ ਰੋਡ 'ਤੇ ਹੋਈ ਲੜਾਈ ਦੌਰਾਨ ਇੱਕ ਧਿਰ ਵਲੋਂ ਦੂਜੀ ਧਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ | ਜਿਸ ਵਿਚ ਗਗਨਦੀਪ ਸਿੰਘ ਬਿੱਲਾ ਵਾਸੀ ਹੇਡੋਂ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲੱਖੋਵਾਲ ਗੰਭੀਰ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਐੈੱਸ. ਐੈੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਤਹਿਤ ਪੁਲਿਸ ਟੀਮਾਂ ਵਲੋਂ ਰਾਤ ਨੂੰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਹਮਲਾਵਰਾਂ ਦੀਆਂ 2 ਕਾਰਾਂ ਤੇ 3 ਦੋਪਹੀਆ ਵਾਹਨ ਬਰਾਮਦ ਕਰ ਲਏ ਗਏ | ਉਨ੍ਹਾਂ ਦੱਸਿਆ ਕਿ ਲੜਾਈ ਦੌਰਾਨ ਜੋ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਹੋਈ, ਉਹ ਵੀ ਮੌਕੇ ਤੋਂ ਬਰਾਮਦ ਕਰ ਲਏ ਹਨ | ਐੈੱਸ. ਪੀ. ਹਰਪਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਵਲੋਂ ਜੋ ਦੋਸ਼ ਲਗਾਏ ਗਏ ਹਨ ਕਿ ਮਿ੍ਤਕ ਨੌਜਵਾਨ ਗਗਨਦੀਪ ਸਿੰਘ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ, ਜਿਸ ਕਾਰਨ ਉਸ ਦਾ ਕਤਲ ਹੋਇਆ | ਉਸ ਸੰਬੰਧੀ ਐੈੱਸ. ਪੀ. ਨੇ ਕਿਹਾ ਕਿ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ, ਪਰ ਫਿਰ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ | ਇਸ ਮੌਕੇ ਮਿ੍ਤਕ ਦੇ ਪਿਤਾ ਸੁਰਿੰਦਰ ਸਿੰਘ, ਭਰਾ ਜਗਦੀਪ ਸਿੰਘ, ਰਾਜਾ ਕਾਹਲੋਂ ਅਤੇ ਹੋਰ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ | ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਤੌਰ 'ਤੇ ਮਾਛੀਵਾੜਾ ਥਾਣਾ ਪੁੱਜੇ ਡੀ. ਐੈੱਸ. ਪੀ. ਤਰਲੋਚਨ ਸਿੰਘ, ਡੀ. ਐੈੱਸ. ਪੀ. ਪਿ੍ਤਪਾਲ ਸਿੰਘ, ਡੀ. ਐੈੱਸ. ਪੀ. (ਡੀ) ਮੋਹਿਤ ਸਿੰਗਲਾ ਨੇ ਪਰਿਵਾਰ ਤੇ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਇਸ ਸਬੰਧੀ ਸਾਰੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਵਿਚ ਜੁਟੀ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਖੰਨਾ 'ਚ ਇਸ ਵਾਰ ਫ਼ਸਲ ਦੀ ਆਮਦ ਘੱਟ ਅਗਲੀ ਖ਼ਬਰ -ਮਰਦਮਸ਼ੁਮਾਰੀ 2027' ਲਈ ਚੌਥੀ ਅਤੇ ਆਖ਼ਰੀ ਸਿਖਲਾਈ ਮੁਕੰਮਲ- <br> ਮਰਦਮਸ਼ੁਮਾਰੀ 2027 ਲਈ ਤਾਇਨਾਤ ਅਮਲੇ ਦੀ ਭੂਮਿਕਾ...
Ad Position 24