08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਗੁਰੂ ਅੱਗੇ ਕੀਤੀ ਅਰਦਾਸ ਕਦੇ ਖ਼ਾਲੀ ਨਹੀਂ ਜਾਇਆ ਕਰਦੀ-ਨਾਨਕਸਰ ਸੰਪਰਦਾਇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਹੋਏ ਸਮਾਗਮ 'ਚ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ <br/>

Ad Position 21
No active advertisement
ਗੁਰਦੁਆਰਾ ਨਾਨਕਸਰ ਵਿਖੇ ਹੋਏ ਸਮਾਗਮ 'ਚ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੀ ਅਰਦਾਸ ਕਰਦੇ ਹੋਏ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲੇ, ਨਾਲ ਬਾਬਾ ਸੇਵਾ ਸਿੰਘ ਨਾਨਕਸਰ ਤੇ ਹੋਰ | (ਸੱਜੇ) ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਗਤਾਂ ਨਾਲ ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ ਤੇ ਹੋਰ | ਅਜੀਤ ਤਸਵੀਰਾਂ <br/> 04-05-2026
ਜਗਰਾਉਂ, 3 ਮਈ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਬੀਤੇ ਦਿਨੀਂ ਸਮਾਗਮ ਹੋਇਆ | ਦਿਨ ਤੇ ਰਾਤ ਦੇ ਸਮਾਗਮ 'ਚ ਹਾਜ਼ਾਰਾਂ ਸੰਗਤਾਂ ਨੇ ਮੁੱਖ ਦਰਬਾਰ 'ਤੇ ਮੱਥਾ ਟੇਕਿਆ, ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ ਅਤੇ ਪੂਰੀ ਰਾਤ ਕੀਰਤਨੀ ਜਥਿਆਂ ਤੋਂ ਗੁਰਬਾਣੀ ਦਾ ਕੀਰਤਨ ਅਤੇ ਮਹਾਂਪੁਰਖਾਂ ਦੇ ਪ੍ਰਵਚਨ ਸਰਵਨ ਕੀਤੇ | ਰਾਤ ਦੇ ਸਮਾਗਮ 'ਚ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਅਰਦਾਸ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵਲੋਂ ਕੀਤੀ | ਪ੍ਰਵਚਨ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਤੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਵਲੋਂ ਕੀਤੇ ਗਏ | ਗੁਰੂ ਸਾਹਿਬ ਜੀ ਨੂੰ ਚਾਉਰ ਕਰਨ ਦੀ ਸੇਵਾ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਵਾਲਿਆਂ ਨੇ ਬਾਖ਼ੂਬੀ ਨਾਲ ਨਿਭਾਈ | ਸੰਤ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਦੇ ਜਥੇ ਨੇ ਅੰਮਿ੍ਤਪਾਨ ਕਰਵਾਕੇ ਸੰਗਤਾਂ ਨੂੰ ਗੁਰੂ ਲੜ ਲਾਇਆ | ਸਮਾਗਮ 'ਚ ਮੁਫ਼ਤ ਮੈਡੀਕਲ ਕੈਂਪ ਲਾ ਕੇ ਲੋੜਵੰਦ ਮਰੀਜ਼ਾਂ ਨੂੰ ਡਾਕਟਰੀ ਸਹੂਲਤ ਦਿੱਤੀ ਗਈ | ਇਸ ਮੌਕੇ ਵੱਖ-ਵੱਖ ਖਾਣ-ਪੀਣ ਪਦਾਰਥਾਂ ਦੇ ਪੂਰੀ ਰਾਤ ਲੰਗਰ ਵੀ ਲਾਏ ਗਏ | ਇਸ ਮੌਕੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਸੰਤ ਬਾਬਾ ਬਲਜੀਤ ਸਿੰਘ ਨਾਨਕਸਰ, ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ, ਸੰਤ ਬਾਬਾ ਧੰਨਾ ਸਿੰਘ ਬੜੂੰਦੀ, ਸੰਤ ਬਾਬਾ ਜੋਰ ਸਿੰਘ ਬੱਧਨੀ ਵਾਲੇ, ਸੰਤ ਬਾਬਾ ਜੀਵਾ ਸਿੰਘ ਬੇਗਮਪੁਰਾ, ਸੰਤ ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਤੇਜਿੰਦਰ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਿਨਾਮ ਸਿੰਘ ਸੀਸ ਮਹਿਲ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਲਖਵਿੰਦਰ ਸਿੰਘ ਬਿੰਦਰ ਰਾਜਸਥਾਨ, ਬਾਬਾ ਜੁਗਰਾਜ ਸਿੰਘ ਸੁਧਾਰਾ, ਬਾਬਾ ਗੁਰਮੀਤ ਸਿੰਘ ਮੌਹੀ, ਬਾਬਾ ਹਰੀ ਸਿੰਘ ਹਰੀਕੇ ਪਤਨ ਆਦਿ ਨੇ ਕਿਹਾ ਕਿ ਨਾਮ ਜਪਣ ਦੇ ਨਾਲ-ਨਾਲ ਬਿਨ੍ਹਾਂ ਭੇਦਭਾਵ ਲੋਕਾਈ ਦੀ ਸੇਵਾ ਕਰਨ ਵਾਲਾ ਹੀ ਧਰਮੀ ਰੂਹ ਹੋਇਆ ਕਰਦੀ ਹੈ | ਅਜਿਹੀ ਰੂਹ ਵਲੋਂ ਕੀਤੀ ਗੁਰੂ ਅੱਗੇ ਅਰਦਾਸ ਕਦੇ ਵੀ ਖ਼ਾਲੀ ਨਹੀਂ ਜਾਂਦੀ | ਗੁਰੂ ਨੂੰ ਪਾਉਣ ਲਈ ਸਾਨੂੰ ਅਜਿਹੀਆਂ ਰੂਹਾਂ ਦੀ ਹਮੇਸ਼ਾਂ ਸੰਗਤ ਕਰਨੀ ਚਾਹੀਦੀ ਹੈ | ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ, ਕੈਪਟਨ ਦਲਜੀਤ ਸਿੰਘ, ਬਲਦੇਵ ਸਿੰਘ ਬੀੜਗਗੜਾ, ਹਰਚਰਨ ਸਿੰਘ ਤੂਰ, ਕਮਲਜੀਤ ਸਿੰਘ ਬਰਾੜ, ਡਾ. ਦਰਸ਼ਨ ਸਿੰਘ, ਹਰਦੀਪ ਸਿੰਘ, ਹਾਕਮ ਸਿੰਘ, ਰਾਜਨ ਸਿੰਘ ਝਾਂਜੀ, ਮਨਦੀਪ ਸਿੰਘ, ਬਲਜਿੰਦਰ ਸਿੰਘ, ਜਗਤਾਰ ਸਿੰਘ, ਗੇਜਾ ਸਿੰਘ, ਗੁਰਮੁੱਖ ਸਿੰਘ, ਮਨਿੰਦਰ ਸਿੰਘ ਕੈਲਪੁਰ, ਦਲੇਰ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਬਿੰਦੀ, ਬਲਦੇਵ ਸਿੰਘ ਗਰਚਾ, ਬਲਬੀਰ ਸਿੰਘ ਮੋਹਾਲੀ, ਜਗਦੀਪ ਸਿੰਘ ਮਾਣਾ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ ਦਿੱਲੀ, ਜੱਸਾ ਸਿੰਘ, ਬਿੰਦਰ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ 'ਚ ਭਾਰਤ ਹੋਰ ਨਿਘਾਰ ਵੱਲ, 157ਵੇਂ ਸਥਾਨ 'ਤੇ ਖਿਸਕਿਆ ਹਰਪ੍ਰੀਤ ਸਿੰਘ ਲਾਡੀ ਸਿੱਧੂ ਪ... ਅਗਲੀ ਖ਼ਬਰ ਕੈਨੇਡਾ 'ਚ ਸ਼ੱਕੀ ਹਾਲਤ 'ਚ ਮਿ੍ਤਕ ਮਿਲੀ ਅਨਮੋਲਦੀਪ ਕੌਰ ਦਾ ਅਕਾਲਗੜ੍ਹ ਵਿਖੇ ਅੰਤਿਮ ਸੰਸਕਾਰ <br/>
Ad Position 24