ਹੰਬੜਾਂ, 3 ਮਈ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਸੂਬੇ 'ਚ ਮਜ਼ਬੂਤ ਹੋਇਆ ਹੈ ਤੇ ਉਨ੍ਹਾਂ ਵਲੋਂ ਸੂਬੇ ਦੇ ਲੋਕਾਂ ਦੀ ਹੜ੍ਹਾਂ ਸਮੇਂ ਜਿਥੇ ਬਾਂਹ ਫੜੀ ਗਈ, ਉਥੇ ਹੁਣ ਗੜ੍ਹੇਮਾਰੀ ਨਾਲ ਹੋਏ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਲਈ ਉਨ੍ਹਾਂ ਦੀ ਮਦਦ ਕਰਕੇ ਕਿਸਾਨ-ਮਜ਼ਦੂਰਾਂ ਦਾ ਦਿੱਲ ਜਿੱਤਿਆ ਹੈ ਤੇ ਲੋਕ ਜਾਣਦੇ ਹਨ ਕਿ ਜਦੋਂ ਵੀ ਸੂਬੇ ਦਾ ਵਿਕਾਸ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਸਮੇਂ ਹੋਇਆ ਹੈ | ਇਸ ਲਈ ਸੂਬੇ ਦੇ ਸੂਝਵਾਨ ਲੋਕ 2027 'ਚ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਵਿਧਾਨ ਸਭਾ ਹਲਕਾ ਦਾਖਾ ਨੂੰ ਵਿਕਾਸ ਕਾਰਜਾਂ ਪੱਖੋਂ ਇਕ ਨੰਬਰ ਹਲਕਾ ਬਣਾਇਆ ਜਾਵੇਗਾ ਤੇ ਹਲਕੇ ਨੂੰ ਗ੍ਰਾਂਟਾ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਹਲਕਾ ਇੰਚ: ਦਿਉਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਦੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ੍ਹ ਹਨ ਤੇ ਉਹ 2027 ਦਾ ਇੰਤਜਾਰ ਕਰ ਰਹੇ ਹਨ, ਜਦੋਂ ਉਹ ਹਲਕਾ ਦਾਖਾ 'ਚੋਂ ਸ਼੍ਰੋਮਣੀ ਅਕਾਲੀ ਨੂੰ ਜਿਤਾ ਕੇ ਮਿਸਾਲ ਕਾਇਮ ਕਰਨਗੇ | ਸਾਬਕਾ ਸਰਪੰਚ ਪ੍ਰੀਤਮ ਸਿੰਘ ਦਾਸੀ, ਪੰਚ ਕਰਨੈਲ ਸਿੰਘ ਕਾਕੂ ਨੇ ਕਿਹਾ ਕਿ ਸ. ਦਿਉਲ ਨੇ ਆਲੀਵਾਲ ਪਿੰਡ ਦੀਆਂ ਗਲੀਆਂ ਬਣਾ ਕੇ ਮਿਸਾਲ ਕਾਇਮ ਕੀਤੀ ਹੈ | ਇਸ ਮੌਕੇ ਨੰਬਰਦਾਰ ਚੂਹੜ ਸਿੰਘ, ਪੰਚ ਹਰਜੀਤ ਸਿੰਘ ਸੀਤਾ, ਸੁਰਜੀਤ ਸਿੰਘ ਆਲੀਵਾਲ ਪੀ. ਏ. ਦਿਉਲ, ਪੰਚ ਗੁਰਦੀਪ ਸਿੰਘ, ਪੰਚ ਜਗਪਾਲ ਸਿੰਘ ਭੋਲਾ, ਪੰਚ ਹਰਭਿੰਦਰ ਕੌਰ, ਪੰਚ ਤਾਰਾ ਰਾਣੀ, ਪੰਚ ਭਿੰਦਰ, ਬਲਦੇਵ ਸਿੰਘ, ਅਜੇ ਆਲੀਵਾਲ, ਬਚਿੱਤਰ ਸਿੰਘ, ਅਮਰਜੀਤ ਸਿੰਘ ਤਲਵੰਡੀ, ਡਾ. ਸੋਨੂੰ ਤਲਵੰਡੀ ਸਮੇਤ ਹੋਰ ਅਕਾਲੀ ਦਲ ਦੇ ਵਰਕਰ ਵੀ ਮੌਜੂਦ ਸਨ |