01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ ਦੀ ਖ਼ੁਸ਼ੀ ਵਿਚ ਪਾਰਟੀ ਸਮਰਾਲਾ 'ਚ ਲੱਡੂ ਵੰਡੇ

Ad Position 21
No active advertisement
ਅਜੀਤ ਡੈਸਕ 05-05-2026
ਸਮਰਾਲਾ, 4 ਮਈ (ਗੋਪਾਲ ਸੋਫਤ)-ਅੱਜ ਪੰਜ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ 'ਚ ਭਾਰਤੀ ਜਨਤਾ ਪਾਰਟੀ ਆਸਾਮ ਤੇ ਤਾਮਿਲਨਾਡੂ ਵਿਸ਼ੇਸ਼ ਕਰ ਕੇ ਪੱਛਮੀ ਬੰਗਾਲ 'ਚ ਭਾਜਪਾ ਦੀ ਇਤਿਹਾਸਿਕ ਜਿੱਤ ਦੀ ਖ਼ੁਸ਼ੀ ਵਿਚ ਸਥਾਨਕ ਭਾਜਪਾ ਆਗੂਆਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਦੇ ਭਾਜਪਾ ਦੇ ਨੌਜਵਾਨ ਆਗੂ ਨਿਸ਼ੂ ਚਹਿਲਾਂ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ, ਸੀਨੀਅਰ ਆਗੂ ਅਜੀਤ ਗੁਪਤਾ, ਬਲਰਾਮ ਸ਼ਰਮਾ ਅਤੇ ਡਾ. ਅਸ਼ੋਕ ਸਲਵਾਨ ਨੇ ਕਿਹਾ ਕਿ ਇਨ੍ਹਾਂ ਸੂਬਿਆਂ ਦੇ ਵੋਟਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੇ ਹੱਕ ਵਿਚ ਫ਼ੈਸਲਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਰਗੇ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਨ ਦੇ ਨਾਲ ਹੀ ਪੰਜਾਬ ਵਿਚ ਵੀ ਸਾਰੀਆਂ ਰਾਜਸੀ ਪਾਰਟੀਆਂ ਦਾ ਬਿਸਤਰਾ ਗੋਲ ਹੋਣਾ ਯਕੀਨੀ ਹੋ ਗਿਆ ਹੈ ਅਤੇ 2027 ਵਿਚ ਭਾਜਪਾ ਪੰਜਾਬ ਵਿਚ ਸਰਕਾਰ ਬਣਾ ਕੇ ਸੂਬੇ ਨੂੰ ਦੇਸ਼ ਦਾ ਫਿਰ ਤੋਂ ਅੱਵਲ ਸੂਬਾ ਬਣਾਏਗੀ | ਇਸ ਮੌਕੇ ਮੰਡਲ ਪ੍ਰਧਾਨ ਸੰਦੀਪ ਭਾਰਤੀ, ਐਡਵੋਕੇਟ ਅਨਿਲ ਗੁਪਤਾ, ਜ਼ਿਲ੍ਹਾ ਉਪ ਪ੍ਰਧਾਨ ਅਜੀਤ ਗੁਪਤਾ, ਜ਼ਿਲ੍ਹਾ ਜਨਰਲ ਸਕੱਤਰ ਬਲਰਾਮ ਸ਼ਰਮਾ, ਆਸ਼ੂ ਸ਼ਰਮਾ ਚਹਿਲਾਂ, ਡਾ. ਅਸ਼ੋਕ ਸ਼ਰਮਾ, ਮਨੋਜ ਤਿਵਾੜੀ, ਰਣਜੀਤ ਸਿੰਘ ਜੀਤਾ ਗਹਿਲੇਵਾਲ, ਅਮਰੇਸ਼ ਵਰਮਾ, ਰਜਤ ਖੁੱਲਰ, ਪਵਨ ਗੁਪਤਾ, ਪ੍ਰਕਾਸ਼ ਅਰੋੜਾ ਅਤੇ ਤਰਸੇਮ ਲਾਲੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੰਨਾ ਸਰਕਾਰੀ ਹਸਪਤਾਲ ਬਣਿਆ ਸਟੈਮੀ ਦੇ ਇਲਾਜ ਵਿਚ ਪੰਜਾਬ ਦਾ ਨੰਬਰ-1 ਸਬ ਡਵੀਜ਼ਨ ਕੇਂਦਰ ਅਗਲੀ ਖ਼ਬਰ ਸੌਂਦ ਸਿਨੇਮਾ 'ਚ ਲੱਗੀ ਭਿਆਨਕ ਅੱਗ
Ad Position 24