03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਨਾਜ ਮੰਡੀ ਮਾਛੀਵਾੜਾ 'ਚ ਲਿਫ਼ਟਿੰਗ ਦੀ ਸਮੱਸਿਆ ਜਿਉਂ ਦੀ ਤਿਉਂ

Ad Position 21
No active advertisement
ਅਜੀਤ ਡੈਸਕ 05-05-2026
ਮਾਛੀਵਾੜਾ ਸਾਹਿਬ, 4 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਕਣਕ ਫ਼ਸਲ ਦੀ ਲਿਫ਼ਟਿੰਗ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਜਿਸ ਨੂੰ ਲੈ ਕੇ ਉੱਚ ਅਧਿਕਾਰੀ ਵੀ ਬੇਵੱਸ ਨਜ਼ਰ ਆ ਰਹੇ ਹਨ | ਅਨਾਜ ਮੰਡੀ 'ਚ ਕਣਕ ਦੇ ਸੀਜ਼ਨ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਆੜ੍ਹਤੀ ਤੇ ਕਿਸਾਨ ਸਮੱਸਿਆ ਨਾਲ ਹੀ ਜੂਝਦੇ ਨਜ਼ਰ ਆਏ | ਖ਼ਰੀਦ ਪ੍ਰਬੰਧਾਂ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਬੈਠੇ ਉੱਚ ਅਧਿਕਾਰੀਆਂ ਵਲੋਂ ਫ਼ਸਲ ਦੇ ਪੂਰੇ ਪ੍ਰਬੰਧ ਕਰਨੇ ਲਾਜ਼ਮੀ ਹੁੰਦੇ ਹਨ | ਪਰ ਮਾਛੀਵਾੜਾ 'ਚ ਜੋ ਹਾਲਾਤ ਦੇਖਣ ਨੂੰ ਮਿਲੇ ਉਸ 'ਚ ਖ਼ਰੀਦ ਏਜੰਸੀ ਪਨਸਪ ਕੋਲ ਪ੍ਰਬੰਧ ਵੀ ਮੁਕੰਮਲ ਨਹੀਂ ਹਨ | ਇਹੀ ਹਾਲ ਮਾਰਕਫੈੈੱਡ ਏਜੰਸੀ ਦਾ ਹੈ ਜਿਸ ਨੇ ਬੜੀ ਮੁਸ਼ਕਿਲ ਨਾਲ ਸਟੋਰੇਜ ਦਾ ਪ੍ਰਬੰਧ ਕੀਤਾ ਤੇ ਹੁਣ ਖੰਨਾ ਵਿਖੇ ਗੁਦਾਮਾਂ 'ਚ ਮਜ਼ਦੂਰਾਂ ਦੀ ਘਾਟ ਉਸ ਦੇ ਭਰੇ ਟਰੱਕ ਖਾਲੀ ਨਹੀਂ ਹੋ ਰਹੇ | ਲਿਫ਼ਟਿੰਗ ਸਮੱਸਿਆ ਨੂੰ ਹੱਲ ਕਰਨ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਖ਼ੁਦ ਮੰਡੀ 'ਚ ਆਏ, ਐੈੱਸ. ਡੀ. ਐੈੱਮ. ਸਮਰਾਲਾ ਵਲੋਂ ਤਿੰਨ ਵਾਰ ਆ ਕੇ ਮੀਟਿੰਗਾਂ ਕੀਤੀਆਂ ਗਈਆਂ ਪਰ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ | ਖ਼ਰੀਦ ਏਜੰਸੀਆਂ ਦਾ ਕਹਿਣਾ ਹੈ ਕਿ ਸਾਨੂੰ ਟਰੱਕ ਨਹੀਂ ਮਿਲ ਰਹੇ, ਟਰੱਕ ਵਾਲੇ ਕਹਿੰਦੇ ਕਿ ਅੱਗੇ ਮਜ਼ਦੂਰਾਂ ਦੀ ਘਾਟ ਕਾਰਨ 4-4 ਦਿਨ ਮਾਲ ਖਾਲੀ ਨਹੀਂ ਹੋ ਰਿਹਾ, ਜਿਸ ਕਾਰਨ ਘੁੰਮ ਘੁਮਾ ਕੇ ਮੀਟਿੰਗਾਂ ਵਿਚ ਲਿਫ਼ਟਿੰਗ ਨੂੰ ਤੇਜ਼ ਕਰਨ ਦੇ ਦਾਅਵੇ ਕਰ ਆੜ੍ਹਤੀਆਂ ਨੂੰ ਸੰਤੁਸ਼ਟੀ ਦੇ ਦਿੱਤੀ ਜਾਂਦੀ ਹੈ | ਕਈ ਆੜ੍ਹਤੀਆਂ ਨੇ ਮੀਟਿੰਗ 'ਚ ਇਹ ਮੁੱਦਾ ਵੀ ਉਠਾਇਆ ਕਿ ਉਨ੍ਹਾਂ ਦੇ ਫੜ੍ਹਾਂ 'ਚੋਂ 30 ਤੋਂ 40 ਫ਼ੀਸਦੀ ਲਿਫ਼ਟਿੰਗ ਹੋਈ ਹੈ ਅਤੇ ਉਹ ਬੜੇ ਪ੍ਰੇਸ਼ਾਨ ਹਨ | ਆੜ੍ਹਤੀਆਂ ਨੇ ਮੀਟਿੰਗ 'ਚ ਮੁੱਦਾ ਉਠਾਇਆ ਕਿ ਅਜੇ ਮੰਡੀ 'ਚ 20 ਤੋਂ 25 ਹਜ਼ਾਰ ਬੋਰੀ ਕਣਕ ਹੋਰ ਆਉਣ ਦੀ ਸੰਭਾਵਨਾ ਹੈ, ਇਸ ਲਈ ਖ਼ਰੀਦ ਜਾਰੀ ਰੱਖੀ ਜਾਵੇ | ਐੈੱਸ. ਡੀ. ਐੈੱਮ. ਸਮਰਾਲਾ ਅਤੇ ਆੜ੍ਹਤੀਆਂ ਵਿਚਕਾਰ ਮੀਟਿੰਗ 5.40 ਵਜੇ ਸ਼ੁਰੂ ਹੋਈ ਜੋ ਕਿ 1 ਘੰਟੇ ਤੋਂ ਵੱਧ ਸਮਾਂ ਚੱਲੀ ਜਿਸ 'ਚ ਫ਼ੈਸਲਾ ਹੋਇਆ ਕਿ ਹੋਰ ਕਣਕ ਖ਼ਰੀਦਣ ਦੀ ਪ੍ਰਵਾਨਗੀ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪੱਤਰ ਲਿਖਿਆ ਜਾਵੇਗਾ | ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਅਰਵਿੰਦਰਪਾਲ ਸਿੰਘ ਵਿੱਕੀ, ਹਰਵਿੰਦਰ ਸਿੰਘ ਸ਼ੇਰੀਆਂ, ਟਹਿਲ ਸਿੰਘ ਅÏਜਲਾ, ਪਿ੍ੰਸ ਮਿੱਠੇਵਾਲ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਹੈਪੀ ਬਾਂਸਲ, ਸ਼ਸ਼ੀ ਭਾਟੀਆ, ਸਕੱਤਰ ਅਰੁਨਿੰਦਰ ਸਿੰਘ ਮਾਂਗਟ, ਇੰਸਪੈਕਟਰ ਯਾਦਵਿੰਦਰ ਸਿੰਘ, ਹਰਫੂਲ ਸਿੰਘ, ਤਰਸਦੀਪ ਸ਼ਰਮਾ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਦੀ ਨੇਹਾ ਨੇ ਐਨ. ਸੀ. ਸੀ. ਯੂਨਿਟ 'ਚ ਏ. ਐਨ. ਓ. ਦੀ ਕੀਤੀ ਭੂਮਿਕਾ ਪ੍ਰਾਪਤ ਅਗਲੀ ਖ਼ਬਰ ਪੱਛਮੀ ਬੰਗਾਲ ਤੇ ਆਸਾਮ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਅਗਲਾ ਨਿਸ਼ਾਨਾ ਪੰਜਾਬ 'ਚ ਸਰਕਾਰ ਬਣਾਉਣਾ-ਰਸ਼ਪਾਲ ਸ...
Ad Position 24