05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਰਾਜਾ ਗਿੱਲ ਨੇ ਸਮਰਾਲਾ ਦੇ ਅਨੇਕਾਂ ਸਰਗਰਮ ਨੌਜਵਾਨਾਂ ਨੂੰ ਕਾਂਗਰਸ 'ਚ ਕੀਤਾ ਸ਼ਾਮਿਲ

Ad Position 21
No active advertisement
ਅਜੀਤ ਡੈਸਕ 12-05-2026
ਸਮਰਾਲਾ, 11 ਮਈ (ਗੋਪਾਲ ਸੋਫਤ)-ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਇਲਾਕੇ 'ਚ ਦਿਨੋਂ-ਦਿਨ ਤੇਜ਼ ਹੋ ਰਹੀਆਂ ਸਿਆਸੀ ਸਰਗਰਮੀਆਂ ਦੀ ਕੜੀ ਵਿਚ ਕਾਂਗਰਸ ਦੀ ਟੀਮ ਵਿਚ ਉਸ ਸਮੇਂ ਵੱਡਾ ਵਾਧਾ ਹੋਇਆ | ਜਦੋਂ ਇਲਾਕੇ ਵਿਚ ਚੰਗਾ ਰਸੂਖ਼ ਰੱਖਣ ਅਤੇ ਸਰਗਰਮ ਅੱਠ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਹਮਾਇਤੀਆਂ ਅਤੇ ਸਾਥੀਆਂ ਨੇ ਕਾਂਗਰਸ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਸਮਰਾਲਾ ਹਾਊਸ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਨਰਿੰਦਰ ਸਿੰਘ ਨਿੰਦੀ ਦੇ ਨਾਲ ਗੁਰਦੀਪ ਸਿੰਘ ਗਿੱਲ, ਪੰਮਾ ਮੱਲਮਾਜਰਾ, ਵਿੱਕੀ ਮੱਲਮਾਜਰਾ, ਹਰਮਨਦੀਪ ਸਿੰਘ ਅਤੇ ਬਲਦੇਵ ਸਿੰਘ ਦਾ ਆਪਣੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ 'ਤੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਰਾਜਾ ਗਿੱਲ ਨੇ ਕਿਹਾ ਕਿ ਪੰਜਾਬ ਨੂੰ ਮੌਜੂਦਾ ਮਾੜੇ ਹਾਲਾਤਾਂ ਵਿਚੋਂ ਕੱਢਣ ਲਈ ਪੰਜਾਬ ਦਾ ਵੋਟਰ ਇਸ ਸਮੇਂ ਕਾਂਗਰਸ ਦੀ ਸਰਕਾਰ ਬਣਾਉਣ ਲਈ ਤਤਪਰ ਹੋਇਆ ਪਿਆ ਹੈ | ਇਸ ਮੌਕੇ ਅਜਮੇਰ ਸਿੰਘ ਪੂਰਬਾ ਪ੍ਰਧਾਨ ਬਲਾਕ ਕਾਂਗਰਸ ਸਮਰਾਲਾ, ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਮਾਸਟਰ ਤਰਸੇਮ ਸ਼ਰਮਾ,ਬਲਵਿੰਦਰ ਸਿੰਘ ਬੰਬ, ਕਾਂਗਰਸ ਦੇ ਹਲਕਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਸਮੇਤ ਇਲਾਕੇ ਦੇ ਕਾਂਗਰਸੀ ਆਗੂ ਅਤੇ ਉੱਘੇ ਵਰਕਰ ਹੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਲਿਆ ਫ਼ੈਸਲਾ ਸ਼ਲਾਘਾਯੋਗ-ਅੜੈ੍ਹਚਾ...
Ad Position 24