05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ

Ad Position 21
No active advertisement
ਅਜੀਤ ਡੈਸਕ 12-05-2026
ਪਾਇਲ, 11 ਮਈ (ਨਿਜ਼ਾਮਪੁਰ, ਰਾਜਿੰਦਰ ਸਿੰਘ)-ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਖੇ ਮਾਂ ਦਿਵਸ ਦੇ ਅਹਿਮ ਦਿਨ ਨੂੰ ਸਮਰਪਿਤ ਮਾਂ ਦੀ ਮਮਤਾ ਦਾ ਜਾਦੂ- ਮੋਹ ਭਰਿਆ ਰੂਹਾਨੀ ਰਿਸ਼ਤਾ ਨਾਮਕ ਵਿਸ਼ੇਸ਼ ਪ੍ਰੋਗਰਾਮ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਮਾਤਾਵਾਂ ਅਤੇ ਅਧਿਆਪਕਾਂ ਨੇ ਬੜੇ ਹੀ ਚਾਅ ਤੇ ਉਤਸ਼ਾਹਪੂਰਵਕ ਭਾਗ ਲਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਜੀ ਵੱਲੋਂ ਦੀਪ ਜਲਾ ਕੇ ਉਪਰੰਤ ਸ਼ਬਦ ਗਾਇਨ ਰਾਹੀਂ ਕੀਤੀ ਗਈ | ਇਸ ਉਪਰੰਤ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਮਾਤਾਵਾਂ ਦਾ ਸਵਾਗਤ ਕੀਤਾ ਗਿਆ | ਜਿਸ ਵਿੱਚ ਮਾਤਾ ਦੇ ਅਹਿਮ ਯੋਗਦਾਨ ਅਤੇ ਉਸ ਦੇ ਨਿਸ਼ਕਾਮ ਪਿਆਰ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ | ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪੁੱਜੇ ਨਵਨੀਤ ਕੌਰ ਮਾਨ, ਮਨਜੀਤ ਕੌਰ ਅਤੇ ਗੁਰਪ੍ਰੀਤ ਕੌਰ ਦਾ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪਿ੍ੰਸੀਪਲ ਵਿਜੇ ਕਪੂਰ, ਡੀਨ ਅਕਾਦਮਿਕ ਸ਼੍ਰੀ ਅਸ਼ੋਕ ਗੁਪਤਾ ਅਤੇ ਕਿੰਡਰਗਾਰਟਨ ਦੇ ਹੈੱਡ ਮਿਸਟਰਸ ਅੰਸੂ ਆਹੂਜਾ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮਾਗਮ ਵਿੱਚ ਮਾਤਾਵਾਂ ਵੱਲੋਂ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਗਿਆ ਜਿਵੇਂ- ਮਾਡਲਿੰਗ, ਮਹਿੰਦੀ ਲਗਾਉਣ, ਕਵਿਤਾ ਗਾਇਨ, ਆਰਟ-ਕਰਾਫਟ, ਡਾਂਸ, ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਆਦਿ ਪ੍ਰੋਗਰਾਮ ਦੌਰਾਨ ਵਿਦਿਆਰਥੀ ਵੱਲੋਂ ਪੇਸ਼ ਕੀਤਾ ਗਿਆ ਸੋਲੋ ਗੀਤ ਸਮਾਗਮ ਦਾ ਖ਼ਾਸ ਆਕਰਸ਼ਨ ਰਿਹਾ | ਅੰਤ ਸਾਰਿਆਂ ਦੇ ਦਿਲਾਂ ਵਿੱਚ ਜਜ਼ਬਾਤ ਅਤੇ ਖ਼ੁਸ਼ੀ ਵੰਡਦਾ ਹੋਇਆ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਗਰੁੱਪ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਰਾਜਾ ਗਿੱਲ ਨੇ ਸਮਰਾਲਾ ਦੇ ਅਨੇਕਾਂ ਸਰਗਰਮ ਨੌਜਵਾਨਾਂ ਨੂੰ ਕਾਂਗਰਸ 'ਚ ਕੀਤਾ ਸ਼ਾਮਿਲ
Ad Position 24