05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਗਰੁੱਪ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 12-05-2026
ਪਾਇਲ, 11 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਗਰੁੱਪ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਨੰਬਰਦਾਰਾ ਭਵਨ ਪਾਇਲ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾ ਸਾਥੀ ਹਰਿੰਦਰ ਸਿੰਘ ਨੰਬਰਦਾਰ ਪਿੰਡ ਮਾਂਗੇਵਾਲ ਦੀ ਬੇਵਕਤੀ ਹੋਈ ਮੌਤ ਤੇ 2 ਮਿੰਟ ਦਾ ਮੌਨ ਧਾਰ ਕੇ ਅਫ਼ਸੋਸ ਕੀਤਾ ਗਿਆ | ਇਸ ਤੋ ਬਾਅਦ ਨੰਬਰਦਾਰਾ ਯੂਨੀਅਨ ਦੀ ਕਾਫੀ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਬਾਰੇ ਵਿਚਾਰ ਵਫ਼ਾਦਾਰਾਂ ਕੀਤਾ ਗਿਆ | ਯੂਨੀਅਨ ਵਲੋ ਮੰਗ ਪੱਤਰ ਹਲਕਾ ਐਮ. ਐਲ. ਏ. ਪਾਇਲ ਅਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੂੰ ਦਿੱਤੇ ਗਏ ਪਰ ਅੱਜ ਤੱਕ ਕੋਈ ਮੰਗ ਨਹੀ ਮੰਨੀ ਗਈ, ਨੰਬਰਦਾਰਾ ਦੀਆਂ ਮੰਗਾਂ ਦਾ ਵੇਰਵਾ ਨੰਬਰਦਾਰੀ ਜੱਦੀ ਪੁਸਤੀ ਕੀਤੀ ਜਾਵੇ, ਨੰਬਰਦਾਰਾ ਮਾਣ ਭੱਤਾ ਵਧਾਕੇ 5000/-ਰੁਪੇ ਕੀਤਾ ਜਾਵੇ ਨੰਬਰਦਾਰਾ ਨੂੰ ਸਫ਼ਰ ਅਤੇ ਟੂਲ ਟੈਕਸ ਫ਼ਰੀ ਕੀਤਾ ਜਾਵੇ ਅਤੇ 10 ਲੱਖ ਰੁਪਏ ਦਾ ਬੀਮਾ ਫ਼ਰੀ ਕੀਤਾ ਜਾਵੇ, ਨੰਬਰਦਾਰਾ ਨੂੰ ਟੱਚ ਮੋਬਾਈਲ ਫ਼ੋਨ ਦਿੱਤੇ ਜਾਣ, ਤਾਂ ਕਿ ਆਨ-ਲਾਈਨ ਕੰਮ ਕਰ ਸਕਣ | ਇਸ ਮੌਕੇ ਨੰਬਰਦਾਰ ਯੂਨੀਅਨ ਨੇ ਸਮੂਹ ਨੰਬਰਦਾਰਾ ਨੂੰ ਆਪਣੀ ਆਨਲਾਈਨ ਪੈਨਡੈਂਸੀ ਨੂੰ ਕਲੀਅਰ ਕਰਨ ਲਈ ਕਿਹਾ ਗਿਆ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਕਿਸ਼ਨਪੁਰਾ, ਸੈਕਟਰੀ ਰਾਮ ਸਰੂਪ ਸਿੰਘ ਪਾਇਲ, ਖਜਾਨਚੀ ਗੁਰਤੇਜ ਸਿੰਘ ਬਰਮਾਲੀਪੁਰ, ਸਕੱਤਰ ਅਮਨਦੀਪ ਸਿੰਘ ਮਾਜਰੀ, ਰਣਧੀਰ ਸਿੰਘ ਸਿਹੜਾ, ਸੁਖਦੀਪ ਸਿੰਘ ਰਾੜਾ ਸਾਹਿਬ, ਰਮਨਦੀਪ ਸਿੰਘ ਆਲਮਪੁਰ ਚਾਪੜਾ, ਰਾਜਿੰਦਰ ਸਿੰਘ ਰਾਣੋ, ਅਮਰੀਕ ਸਿੰਘ ਗੁਰਦਿੱਤਪੁਰਾ, ਮਨਜੀਤ ਸਿੰਘ ਜਰਗ, ਹਰਪ੍ਰੀਤ ਸਿੰਘ ਜਰਗ, ਸੋਹਣ ਸਿੰਘ ਅਫਜੁੱਲਾਪੁਰ, ਜਰਗ ਸਰਕਲ ਪ੍ਰਧਾਨ ਹਰਬੰਸ ਸਿੰਘ ਮੁੱਲਾਂਪੁਰਾ, ਜਗਤਾਰ ਸਿੰਘ ਸ਼ਾਹਪੁ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਲੌੜੀ ਕਲਾਂ ਦੀਆਂ ਵਿਦਿਆਰਥਣਾਂ ਨੇ ਫਿਰ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ
Ad Position 24