30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਗਰ ਕੌਂਸਲ ਚੋਣਾਂ ਲਈ ਕਾਂਗਰਸ ਨੇ 33 'ਚੋਂ 30 ਉਮੀਦਵਾਰ ਐਲਾਨੇ

Ad Position 21
No active advertisement
ਅਜੀਤ ਡੈਸਕ 14-05-2026
ਖੰਨਾ, 13 ਮਈ (ਹਰਜਿੰਦਰ ਸਿੰਘ ਲਾਲ)-ਆਗਾਮੀ ਖੰਨਾ ਨਗਰ ਕੌਂਸਲ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਸ਼ਹਿਰ ਦੇ 33 ਵਾਰਡਾਂ ਵਿਚੋਂ 30 ਵਾਰਡਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਐਲਾਨ ਪਾਰਟੀ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਨੇ ਕੀਤਾ ਹੈ | ਸਮਝਿਆ ਜਾਂਦਾ ਹੈ ਕਿ ਇਹ ਸਾਰੇ30 ਉਮੀਦਵਾਰ ਸਾਬਕ ਮੰਤਰੀ ਗੁਰਕੀਰਤ ਦੇ ਸਮਰਥਕ ਹਨ | ਇਨ੍ਹਾਂ ਵਿਚ ਕਈ ਸਾਬਕ ਕੌਂਸਲਰ ਅਤੇ ਕਈ ਸਾਬਕ ਕੌਂਸਲਰਾਂ ਦੇ ਪਤੀ ਜਾਂ ਪਤਨੀਆਂ ਹਨ | ਇਨ੍ਹਾਂ ਵਿਚ ਮੌਜੂਦਾ ਸਾਬਕ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਵਿਕਾਸ ਮਹਿਤਾ ਵੀ ਉਮੀਦਵਾਰ ਬਣਾਏ ਗਏ ਹਨ | ਜਦੋਂ ਕਿ ਏ. ਐਸ. ਸਕੂਲਾਂ ਕਾਲਜਾਂ ਦੇ ਸਾਬਕ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਵੀ ਉਮੀਦਵਾਰ ਬਣਾਏ ਗਏ ਹਨ | ਕਾਂਗਰਸ ਵਲੋਂ ਜਾਰੀ ਲਿਸਟ ਅਨੁਸਾਰ ਵਾਰਡ ਨੰ. 1 ਤੋਂ ਜਤਿੰਦਰ ਕੌਰ ਭੱਟੀ ਮਹਿਲਾ ਐੇੱਸ. ਸੀ, ਵਾਰਡ ਨੰ. 2 ਤੋਂ ਸਤਨਾਮ ਚੌਧਰੀ ਪੁਰਸ਼ ਜਨਰਲ, ਵਾਰਡ ਨੰ. 3 ਤੋਂ ਅੰਜਨਜੀਤ ਕੌਰ ਮਹਿਲਾ ਜਨਰਲ, ਵਾਰਡ ਨੰ. 4 ਤੋਂ ਰਾਜਬੀਰ ਸ਼ਰਮਾ ਪੁਰਸ਼ ਜਨਰਲ, ਵਾਰਡ ਨੰ. 5 ਤੋਂ ਨੀਰੂ ਰਾਣੀ ਮਹਿਲਾ ਜਨਰਲ, ਵਾਰਡ ਨੰ. 6 ਤੋਂ ਸ਼ਿਫਾਲੀ ਸ਼ਰਮਾ ਪੁਰਸ਼ ਜਨਰਲ, ਵਾਰਡ ਨੰ. 7 ਤੋਂ ਅੰਜੂ ਸ਼ਰਮਾ ਮਹਿਲਾ ਜਨਰਲ, ਵਾਰਡ ਨੰ. 8 ਤੋਂ ਅਮਿਤ ਤਿਵਾੜੀ ਪੁਰਸ਼ ਜਨਰਲ, ਵਾਰਡ ਨੰ. 9 ਤੋਂ ਕਿਰਨ ਬਾਲਾ ਨਾਗਪਾਲ ਮਹਿਲਾ ਜਨਰਲ, ਵਾਰਡ ਨੰ. 10 ਤੋਂ ਸੁਰਿੰਦਰ ਸਿੰਘ ਹੈਪੀ ਪੁਰਸ਼ ਐੱਸ.ਸੀ., ਵਾਰਡ ਨੰ. 11 ਨਿਸ਼ਾ ਨੇਗੀ ਮਹਿਲਾ ਜਨਰਲ, ਵਾਰਡ ਨੰ. 13 ਤੋਂ ਬਿਕਰਮਜੀਤ ਕੌਰ ਮਹਿਲਾ ਐੱਸ.ਸੀ., ਵਾਰਡ ਨੰ. 14 ਤੋਂ ਅਰਵਿੰਦਰ ਸਿੰਘ ਟੀਟੂ ਪੁਰਸ਼ ਜਨਰਲ, ਵਾਰਡ ਨੰ. 15 ਰੀਨਾ ਵਿਜ਼ਨ ਮਹਿਲਾ ਜਨਰਲ, ਵਾਰਡ ਨੰ. 16 ਤੋਂ ਰਵਿੰਦਰ ਸਿੰਘ ਬੱਬੂ (ਐੱਸ. ਸੀ. ਪੁਰਸ਼), ਵਾਰਡ ਨੰ. 17 ਤੋਂ ਮਨਪ੍ਰੀਤ ਕੌਰ ਮਹਿਲਾ ਜਨਰਲ, ਵਾਰਡ ਨੰ. 18 ਤੋਂ ਹਰਦੀਪ ਸਿੰਘ ਨੀਨੂ ਪੁਰਸ਼ ਐੱਸ. ਸੀ., ਵਾਰਡ ਨੰ. 19 ਤੋਂ ਯੋਗਿਤਾ ਮਹਿਤਾ ਮਹਿਲਾ ਜਨਰਲ, ਵਾਰਡ ਨੰ. 20 ਤੋਂ ਕ੍ਰਿਸ਼ਨ ਸਿੰਘ ਪੁਰਸ ਐੱਸ. ਸੀ., ਵਾਰਡ ਨੰ. 21 ਤੋਂ ਗੁਰਪ੍ਰੀਤ ਕੌਰ ਮਹਿਲਾ ਜਨਰਲ, ਵਾਰਡ ਨੰ. 22 ਤੋਂ ਕਾਕਾ ਰਣਵੀਰ ਸਿੰਘ ਪੁਰਸ਼ ਜਨਰਲ, ਵਾਰਡ ਨੰ. 23 ਸ਼ਲਾਕਾ ਮਿੱਤਲ ਮਹਿਲਾ ਜਨਰਲ, ਵਾਰਡ ਨੰ. 24 ਤੋਂ ਸ਼ਮਿੰਦਰ ਸਿੰਘ ਮਿੰਟੂ ਪੁਰਸ਼ ਜਨਰਲ, ਵਾਰਡ ਨੰ. 25 ਤੋਂ ਸੁਖਵਿੰਦਰ ਕੌਰ ਮਹਿਲਾ ਐੱਸ. ਸੀ., ਵਾਰਡ ਨੰ. 26 ਤੋਂ ਕਮਲਜੀਤ ਸਿੰਘ ਲੱਧੜ ਪੁਰਸ਼ ਜਨਰਲ, ਵਾਰਡ ਨੰ. 27 ਤੋਂ ਪਾਸ਼ੀ ਦੇਵੀ ਮਹਿਲਾ ਐੱਸ.ਸੀ., ਵਾਰਡ ਨੰ. 28 ਤੋਂ ਸੁਭਾਸ਼ ਸ਼ਰਮਾ ਪੁਰਸ਼ ਜਨਰਲ, ਵਾਰਡ ਨੰ. 30 ਤੋਂ ਵਿਕਾਸ ਮਹਿਤਾ ਪੁਰਸ਼ ਜਨਰਲ, ਵਾਰਡ ਨੰ. 31 ਤੋਂ ਸਿਮਰਨ ਮਹਿਲਾ ਜਨਰਲ, ਵਾਰਡ ਨੰ. 33 ਤੋਂ ਕੁਲਦੀਪ ਕੁਮਾਰ ਪੁਰਸ ਐੱਸ. ਸੀ., ਆਦਿ ਸ਼ਾਮਿਲ ਹਨ | ਜਦਕਿ 3 ਵਾਰਡਾਂ 12, 29 ਅਤੇ 32 ਦੇ ਉਮੀਦਵਾਰ ਅਜੇ ਐਲਾਨੇ ਜਾਣੇ ਬਾਕੀ ਹਨ |
Ad Position 22
No active advertisement
ਪਿਛਲੀ ਖ਼ਬਰ ਕਮਲ ਧਾਲੀਵਾਲ ਵਲੋਂ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਨਾਲ ਮੁਲਾਕਾਤ ਅਗਲੀ ਖ਼ਬਰ ਸਾਹਨੇਵਾਲ ਨਗਰ ਕੌਂਸਲ ਦਾ ਸਾਲਾਨਾ ਬਜਟ 11 ਕਰੋੜ 81 ਲੱਖ ਰੁਪਏ ਦਾ ਹੋਇਆ ਪਾਸ
Ad Position 24