29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਰੋਤਮ ਵਿਦਿਆ ਮੰਦਰ ਸੀ. ਸੈਕ. ਸਕੂਲ ਖੰਨਾ ਵਿਖੇ ਹੋਇਆ ਵਿਦਿਆਰਥੀ ਕੌਂਸਲ ਦਾ ਗਠਨ

Ad Position 21
No active advertisement
ਨਰੋਤਮ ਵਿਦਿਆ ਮੰਦਰ ਸਕੂਲ ਖੰਨਾ ਵਿਖੇ ਵਿਦਿਆਰਥੀ ਕੌਂਸਲ ਦੇ ਗਠਨ ਮੌਕੇ ਚੁਣੇ ਗਏ ਹੈੱਡ ਗਰਲ ਅਤੇ ਹੈੱਡ ਬੁਆਏ ਨਾਲ ਸਕੂਲ ਸਟਾਫ਼ | ਤਸਵੀਰ : ਸੋਨੀ ਗਿੱਲ <br/> 14-05-2026
ਖੰਨਾ, 13 ਮਈ (ਹਰਜਿੰਦਰ ਸਿੰਘ ਲਾਲ)-ਨਰੋਤਮ ਵਿਦਿਆ ਮੰਦਿਰ ਸੀ. ਸੈਕ. ਸਕੂਲ ਖੰਨਾ ਵਿਖੇ ਇਨਵੈਸਟੀਟੁਰੀ ਸੈਰਾਮਨੀ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮਾਰੋਹ ਵਿਚ ਸਕੂਲ ਵਿਚ ਤਿੰਨ ਹਾਊਸ ਦਾ ਗਠਨ ਕੀਤਾ ਗਿਆ | ਹੋਪ ਹਾਊਸ, ਫੇਥ ਹਾਊਸ ਅਤੇ ਜੁਆਏ ਹਾਊਸ | ਹੋਪ ਹਾਊਸ ਦੇ ਇੰਚਾਰਜ ਅਧਿਆਪਕ ਸਿਮਰਨਜੋਤ ਕੌਰ, ਵਾਇਸ ਇੰਚਾਰਜ ਮੋਨਿਕਾ ਰਾਣੀ, ਫ਼ੇਥ ਹਾਊਸ ਦੇ ਇੰਚਾਰਜ ਸੁਖਵਿੰਦਰ ਕੌਰ, ਵਾਇਸ ਇੰਚਾਰਜ ਮਨਪ੍ਰੀਤ ਕੌਰ ਅਤੇ ਜੁਆਏ ਹਾਊਸ ਦੇ ਇੰਚਾਰਜ ਮੁਸਕਾਨ ਸ਼ਾਹੀ, ਵਾਇਸ ਇੰਚਾਰਜ ਰੁਪਿੰਦਰ ਕੌਰ ਬਣੇ | ਹੋਪ ਹਾਊਸ ਦੇ ਕੈਪਟਨ ਵਿਦਿਆਰਥਣ ਗਗਨਪ੍ਰੀਤ ਕੌਰ ਅਤੇ ਅਮਨਜੋਤ ਸਿੰਘ, ਵਾਇਸ ਕੈਪਟਨ ਗੁਰਨਿਮਰ ਕੌਰ ਅਤੇ ਭਵਨੀਤ ਸਿੰਘ ਬਣੇ | ਫ਼ੇਥ ਹਾਊਸ ਦੇ ਕੈਪਟਨ ਜਸਮੀਤ ਕੌਰ ਅਤੇ ਅਰਵਿੰਦਰ ਸਿੰਘ, ਵਾਇਸ ਕੈਪਟਨ ਸੀਰਤ ਕੌਰ ਅਤੇ ਤਾਜਵੀਰ ਸਿੰਘ ਬਣੇ | ਜੁਆਏ ਹਾਊਸ ਦੇ ਕੈਪਟਨ ਜੈਸਮੀਨ ਕੌਰ ਅਤੇ ਵਿਸ਼ਾਲ, ਵਾਇਸ ਕੈਪਟਨ ਗੁਰਨੂਰਪ੍ਰੀਤ ਕੌਰ ਅਤੇ ਹਰਸ਼ਦੀਪ ਸਿੰਘ ਬਣੇ |
ਸਕੂਲ ਹੈੱਡ ਬੁਆਏ ਕੇਸ਼ਵ ਅਤੇ ਹੈੱਡ ਗਰਲ ਮਹਿਕਪ੍ਰੀਤ ਕੌਰ ਬਣੀ | ਸਕੂਲ ਹੈੱਡ ਬੁਆਏ ਅਤੇ ਹੈੱਡ ਗਰਲ ਨੇ ਸ਼ਪਥ ਗ੍ਰਹਿਣ ਕਰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣ ਦਾ ਪ੍ਰਣ ਲਿਆ | ਨਵੇਂ ਚੁਣੇ ਗਏ ਸਾਰੇ ਵਿਦਿਆਰਥੀਆਂ ਨੇ ਸਕੂਲ ਦੇ ਅਨੁਸ਼ਾਸਨ, ਸੇਵਾ ਅਤੇ ਨੇਤਿ੍ਤਵ ਨੂੰ ਮਜ਼ਬੂਤ ਬਣਾਉਣ ਦਾ ਸੰਕਲਪ ਲਿਆ | ਇਸ ਤੋਂ ਇਲਾਵਾ ਰਾਜਵੀਰ ਸਿੰਘ ਅਤੇ ਅਨੱਨਯਾ ਨੂੰ ਸਪੋਰਟਸ ਕੈਪਟਨ ਬਣਾਇਆ ਗਿਆ | 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਿਚੋਂ ਪ੍ਰਫੈਕਟ ਵੀ ਚੁਣੇ ਗਏ | ਇਸ ਮੌਕੇ ਤੇ ਸਕੂਲ ਦੇ ਪਿ੍ੰ. ਆਦਰਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਪ੍ਰਭਦੀਪ ਪੁੰਜ ਨੇ ਸਾਰੇ ਵਿਦਿਆਰਥੀਆਂ ਨੂੰ ਬੈਡਜ ਦਿੱਤੇ ਅਤੇ ਕਿਹਾ ਇਹ ਬੈਡਜ ਸਿਰਫ਼ ਇਕ ਬੈਡਜ ਹੀ ਨਹੀਂ ਹੈ ਬਲਕਿ ਇਕ ਭਰੋਸਾ ਅਤੇ ਜ਼ਿੰਮੇਵਾਰੀ ਵੀ ਹੈ | ਇਸ ਖ਼ੁਸ਼ੀ ਦੇ ਮੌਕੇ 'ਤੇ ਸਕੂਲ ਦੇ ਵਾਇਸ ਪਿ੍ੰਸੀਪਲ ਕੰਚਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਵਲੋਂ ਸਕੂਲ 'ਚ ਅਨੁਸ਼ਾਸਨ ਕਾਇਮ ਰੱਖਣ ਦੀ ਕਾਮਨਾ ਕੀਤੀ ਅਤੇ ਸਕੂਲ 'ਚ ਹੋਣ ਵਾਲੇ ਹਰ ਫਨਸ਼ਨ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਉਮੀਦ ਵੀ ਕੀਤੀ | ਇਸ ਮੌਕੇ ਤੇ ਸਕੂਲ ਅਧਿਆਪਕ ਮਧੂ, ਗੌਰਵ ਪਾਂਧੀ, ਗੁਰਚਰਨ ਸਿੰਘ, ਸੁਖਵੀਰ ਸਿੰਘ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ 29ਵਾਂ ਵਿਸ਼ਵ ਸ਼ਾਂਤੀ ਦਿਵਸ ਸਮਾਗਮ ਕੱਲ੍ਹ ਤੋਂ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਦੇ 40 ਸਾਲ ਪੂਰੇ ਹੋਣ 'ਤੇ ਰੂਬੀ ਜੁਬਲੀ ਮਨਾਈ
Ad Position 24