05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਬੀ. ਏ. ਸਮੈਸਟਰ ਤੀਜਾ ਦੇ ਨਤੀਜੇ ਸ਼ਾਨਦਾਰ ਰਹੇ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਦੋਰਾਹਾ, 15 ਮਈ (ਪੱਤਰ ਪ੍ਰੇਰਕ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਬੀ. ਏ ਤੀਜਾ ਸਮੈਸਟਰ ਦੇ ਨਤੀਜੇ ਐਲਾਨੇ ਗਏ ਜਿਨ੍ਹਾਂ 'ਚ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਵਿਦਿਆਰਥੀਆਂ ਨੇ ਖ਼ੂਬ ਮੱਲਾਂ ਮਾਰੀਆਂ | ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਬੀ. ਏ ਤੀਜਾ ਸਮੈਸਟਰ ਵਿਚੋਂ ਰਵਨੀਤ ਕੌਰ ਨੇ 8.54 ਸੀ. ਜੀ. ਪੀ. ਏ ਪ੍ਰਾਪਤ ਕਰਕੇ ਯੂਨੀਵਰਸਿਟੀ 'ਚੋਂ 14ਵੀਂ ਪੁਜ਼ੀਸ਼ਨ, ਅਮਨਪ੍ਰੀਤ ਸਿੰਘ ਨੇ 8.38 ਸੀ. ਜੀ. ਪੀ. ਏ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ 18ਵੀਂ ਪੁਜ਼ੀਸ਼ਨ, ਸਮਨਪ੍ਰੀਤ ਕੌਰ ਨੇ 8.33 ਸੀ. ਜੀ. ਪੀ. ਏ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ 19ਵੀਂ ਪੁਜ਼ੀਸ਼ਨ, ਅੰਮਿ੍ਤਪਾਲ ਸਿੰਘ ਨੇ 8.17 ਸੀ. ਜੀ. ਪੀ. ਏ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ 23ਵੀਂ ਪੁਜ਼ੀਸ਼ਨ, ਜਸਲੀਨ ਕੌਰ ਨੇ 8.13 ਸੀ. ਜੀ. ਪੀ. ਏ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ 24ਵੀਂ ਪੁਜ਼ੀਸ਼ਨ ਅਤੇ ਹਰਸਿਮਰ ਕੌਰ ਨੇ 8.04 ਸੀ. ਜੀ. ਪੀ. ਏ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ 26ਵੀਂ ਪੁਜ਼ੀਸ਼ਨ ਹਾਸਿਲ ਕੀਤੀ | ਇਹਨਾਂ ਸ਼ਾਨਦਾਰ ਨਤੀਜਿਆਂ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਹਰਪ੍ਰਤਾਪ ਸਿੰਘ ਬਰਾੜ, ਜਨਰਲ ਸਕੱਤਰ ਡਾ. ਪਵਿੱਤਰਪਾਲ ਸਿੰਘ ਪਾਂਗਲੀ, ਐਗਜ਼ੀਕਿਊਟਿਵ ਮੈਂਬਰ ਰੁਪਿੰਦਰ ਕੌਰ ਬਰਾੜ, ਅਹੁਦੇਦਾਰਾਂ, ਮੈਂਬਰਾਂ ਅਤੇ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੀ ਸਾਂਝੀ ਮਿਹਨਤ ਸਦਕਾ ਕਾਲਜ ਅਤੇ ਇਲਾਕੇ ਦਾ ਨਾਂ ਰੌਸ਼ਨ ਹੋਇਆ |
Ad Position 22
No active advertisement
ਪਿਛਲੀ ਖ਼ਬਰ ਪਿੰਡ ਲਹਿਲ ਵਿਖੇ ਪੀਰਾਂ ਦੀ ਦਰਗਾਹ 'ਤੇ ਲੱਖਾ ਪਾਇਲ ਤੇ ਗਿੱਲ ਬੇਰਕਲਾਂ ਵਲੋਂ ਸ਼ਮੂਲੀਅਤ ਅਗਲੀ ਖ਼ਬਰ ਸਾਬਕਾ ਮੰਤਰੀ ਮੇਹਰਬਾਨ ਨੂੰ ਸਦਮਾ, ਭਰਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਅਫ਼ਸੋਸ
Ad Position 24