05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਨਕਾਣਾ ਸਾਹਿਬ ਪਬਲਿਕ ਸਕੂਲ ਕੋਟ ਗੰਗੂ ਰਾਏ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਮਾਛੀਵਾੜਾ ਸਾਹਿਬ, 15 ਮਈ (ਮਨੋਜ ਕੁਮਾਰ)-ਸੀ. ਬੀ. ਐੱਸ. ਈ. ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਨਾਲ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟ ਗੰਗੂ ਰਾਏ ਨੇ ਇੱਕ ਵਾਰ ਫਿਰ ਆਪਣੇ ਵਧੀਆ ਪ੍ਰਦਰਸ਼ਨ ਦੀ ਪਰੰਪਰਾ ਕਾਇਮ ਰੱਖਦਿਆਂ ਸ਼ਾਨਦਾਰ ਇਤਿਹਾਸ ਸਿਰਜਿਆ | ਨਤੀਜਿਆਂ 'ਚ ਸਾਇੰਸ ਗਰੁੱਪ ਵਿਚੋਂ ਪਿ੍ਆਂਸ਼ੂ ਸ਼ਰਮਾ 90.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲੇ ਦਰਜੇ ਤੇ ਸਿਮਰਨਪ੍ਰੀਤ ਕੌਰ ਨੇ 87.6 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਨਵਲੀਨ ਕੌਰ 86 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ | ਕਾਮਰਸ ਗਰੁੱਪ ਵਿਚੋਂ ਮਿਲਖਾ ਸਿੰਘ ਨੇ 94.8 ਫ਼ੀਸਦੀ ਅੰਕ ਹਾਸਿਲ ਕਰ ਕੇ ਪਹਿਲਾ ਸਥਾਨ, ਜੈਸਮੀਨ ਕੌਰ ਗਰੇਵਾਲ ਨੇ 94 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਵਿਨੀਤ ਰਾਗਵ ਨੇ 87.6 ਫ਼ੀਸਦੀ ਅੰਕ ਹਾਸਿਲ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਆਰਟਸ ਗਰੁੱਪ ਵਿਚੋਂ ਮਾਨਵਦੀਪ ਸਿੰਘ ਨੇ 87.2 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ, ਹਰਮਨਪ੍ਰੀਤ ਕੌਰ ਨੇ 85 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਸੁਖਮਨਪ੍ਰੀਤ ਕੌਰ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ, ਇਸ ਪ੍ਰੀਖਿਆ ਵਿਚੋਂ 21 ਬੱਚਿਆਂ ਨੇ 80 ਫ਼ੀਸਦੀ ਤੋਂ ਜ਼ਿਆਦਾ ਅੰਕ ਹਾਸਿਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਨਤੀਜੇ ਦੇ ਐਲਾਨ ਤੋਂ ਬਾਅਦ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ | ਸਕੂਲ ਪਿ੍ੰਸੀਪਲ ਪ੍ਰਭਜੋਤ ਕੌਰ ਅਤੇ ਕਮੇਟੀ ਪ੍ਰਧਾਨ ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਮਨੁੱਖਤਾ ਦੀ ਅਸਲੀਅਤ ਤੌਰ 'ਤੇ ਨਿਸ਼ਕਾਮ ਨਿਰੰਤਰ ਸੇਵਾ ਕਰਨਾ ਮਾਲਵਾ ਸੋਸ਼ਲ ਕਲੱਬ ਦੇ ਹਿੱਸੇ ਆਇਆ-ਜਥੇ. ਸਹਾਰਨ ਮਾਜਰਾ...
Ad Position 24