02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਗਤ ਪੂਰਨ ਸਿੰਘ ਸਕੂਲ ਰਾਜੇਵਾਲ 'ਚ ਰਾਸ਼ਟਰੀ ਟੈਕਨਾਲੋਜੀ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਨੇ ਰਾਸ਼ਟਰੀ ਟੈਕਨਾਲੋਜੀ ਦਿਵਸ ਉਤਸ਼ਾਹ ਪੂਰਵਕ ਮਨਾਇਆ | ਸਕੂਲ ਦੇ ਪਿ੍ੰਸੀਪਲ ਅਲਪਨਾ ਮਹਾਜਨ ਦੀ ਯੋਗ ਅਗਵਾਈ ਹੇਠ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਸ ਦਿਵਸ ਨੂੰ ਸਮਰਪਿਤ ਗਤੀਵਿਧੀਆਂ ਤੇ ਪੇਸ਼ਕਾਰੀਆਂ 'ਚ ਸਰਗਰਮੀ ਨਾਲ ਭਾਗ ਲਿਆ | ਵਿਦਿਆਰਥੀਆਂ ਨੇ ਟੈਕਨਾਲੋਜੀ ਤੇ ਨਵੀਨਤਾ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੀਆਂ ਕਿਰਿਆਸ਼ੀਲ ਪ੍ਰਦਰਸ਼ਨੀਆਂ ਪੇਸ਼ ਕੀਤੀਆਂ | ਜਿਸ 'ਚ ਉਨ੍ਹਾਂ ਦੀ ਰਚਨਾਤਮਿਕ ਸੋਚ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਦਿਖਾਈ ਦਿੱਤੀ | ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਟੈਕਨਾਲੋਜੀ ਦੇ ਸਹੀ ਅਤੇ ਪ੍ਰਭਾਵਸ਼ਾਲੀ ਉਪਯੋਗ ਬਾਰੇ ਸਿਖਾਉਣਾ ਸੀ | ਜਿਸ ਨਾਲ ਉਹ ਭਵਿੱਖ 'ਚ ਨਵੀਂ ਵਿਚਾਰਧਾਰਾ ਤੇ ਨਵੀਨਤਮ ਉਪਕਰਨਾਂ ਨੂੰ ਲਾਗੂ ਕਰਨ ਲਈ ਪ੍ਰੇਰਿਤ ਹੋਣ | ਸਕੂਲ ਦੇ ਪਿ੍ੰਸੀਪਲ ਅਲਪਨਾ ਮਹਾਜਨ ਨੇ ਵਿਦਿਆਰਥੀਆਂ ਨੂੰ ਟੈਕਨਾਲੋਜੀ ਨੂੰ ਸੁਚਾਰੂ ਢੰਗ ਨਾਲ ਇਸਤੇਮਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ ਦੇ ਲਈ ਜਾਣਕਾਰੀ ਭਰਪੂਰ ਤੇ ਪ੍ਰੇਰਨਾਦਾਇਕ ਰਿਹਾ | ਸਕੂਲ ਦੇ ਟਰੱਸਟ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਟੈਕਨਾਲੋਜੀ ਸਿਰਫ਼ ਸਿੱਖਣ ਦਾ ਸਾਧਨ ਨਹੀਂ ਬਲਕਿ ਸਮਾਜਿਕ ਅਤੇ ਆਰਥਿਕ ਵਿਕਾਸ 'ਚ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਖੰਨਾ ਵਿਖੇ ਅੰਤਰਰਾਸ਼ਟਰੀ ਨਰਸਿਜ਼ ਦਿਵਸ ਮਨਾਇਆ ਅਗਲੀ ਖ਼ਬਰ
Ad Position 24