02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਖੰਨਾ ਵਿਖੇ ਅੰਤਰਰਾਸ਼ਟਰੀ ਨਰਸਿਜ਼ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਬੀਜਾ, 15 ਮਈ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ ਉੱਤੇ ਮੈਡੀਕਲ ਸਿੱਖਿਆ ਖੇਤਰ ਵਿੱਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ ਅੰਤਰਰਾਸ਼ਟਰੀ ਨਰਸਿਜ਼ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਕੁਲਾਰ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਮੈਨੇਜਿੰਗ ਡਾਇਰੈਕਟਰ ਮੋਟਾਪਾ ਸਰਜਨ ਡਾ. ਕੁਲਦੀਪਕ ਸਿੰਘ ਕੁਲਾਰ, ਡਾਇਰੈਕਟਰ ਪ੍ਰੋਫੈਸਰ ਰੁਪਿੰਦਰ ਸਿੰਘ ਬੈਨੀਪਾਲ, ਕਾਲਜ ਦੀ ਪਿ੍ੰਸੀਪਲ ਪ੍ਰੋਫੈਸਰ ਬਰਨਵਸ, ਵਾਇਸ ਪਿ੍ੰਸੀਪਲ ਪ੍ਰੋ. ਅਰਪਨ, ਕੁਲਾਰ ਪਬਲਿਕ ਸਕੂਲ ਦੀ ਪਿ੍ੰਸੀਪਲ ਮਿਸਿਜ ਰੇਵਾ ਟੰਡਨ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਪ੍ਰੋਫੈਸਰ ਸੀਮਾ ਬਰਨਾਵਸ ਨੇ ਇਸ ਖ਼ੁਸ਼ੀ ਭਰੇ ਪਲ ਦੌਰਾਨ ਸਮੂਹ ਸਟਾਫ਼ ਤੇ ਵਿਦਿਆਰਥਣਾਂ ਦੀ ਹਾਜ਼ਰੀ ਵਿਚ ਕੇਕ ਕੱਟਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਦਿਆ ਹੋਇਆ ਦੱਸਿਆ ਕਿ ਨਰਸਿੰਗ ਕਿੱਤਾ ਵਿਸ਼ਵ ਭਰ ਵਿਚ ਹਰਮਨ ਪਿਆਰਾ ਹੈ, ਉਨ੍ਹਾਂ ਕਿਹਾ ਕਿ ਅਸੀ ਸਾਰੇ ਇਸ ਮੌਕੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਨੂੰ ਮੁੱਖ ਰੱਖਦਿਆਂ ਸਖ਼ਤ ਮਿਹਨਤ ਕਰਨ ਦਾ ਪ੍ਰਣ ਕਰਦੇ ਹਾਂ | ਇਸ ਮੌਕੇ ਵਿਦਿਆਰਥਣਾਂ ਨੇ ਦੁਨੀਆ ਦੀ ਪਹਿਲੀ ਨਰਸ ਫਲੋਰੈਂਸ ਨਾਈਟਿੰਗੇਲ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ | ਇਸ ਕਾਲਜ ਵਿੱਚ ਬੇਸਿਕ ਬੀ. ਐਸ. ਸੀ. ਨਰਸਿੰਗ ਅਤੇ ਜੀ. ਐਨ. ਐਮ ਦੇ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ | ਇਸ ਸੰਸਥਾ ਵਿੱਚ ਵੱਖ-ਵੱਖ ਜ਼ਿਲਿ੍ਹਆਂ ਦੀਆਂ ਲੜਕੀਆਂ ਕੋਰਸ ਪ੍ਰਾਪਤ ਕਰਕੇ ਵਿਦੇਸ਼ ਅਤੇ ਭਾਰਤ ਦੇ ਨਾਮਵਰ ਹਸਪਤਾਲਾਂ ਵਿੱਚ ਸੈਟਲ ਹੋ ਚੁੱਕੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਖੰਨਾ ਵਿਖੇ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ ਅਗਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਰਾਜੇਵਾਲ 'ਚ ਰਾਸ਼ਟਰੀ ਟੈਕਨਾਲੋਜੀ ਦਿਵਸ ਮਨਾਇਆ
Ad Position 24