02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਿਵਲ ਹਸਪਤਾਲ ਸਮਰਾਲਾ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਸਮਰਾਲਾ, 15 ਮਈ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਸਿਵਲ ਹਸਪਤਾਲ ਸਮਰਾਲਾ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਾਰਿਕਾ ਨੇ ਕਿਹਾ ਕਿ ਹਰ ਸਾਲ 12 ਮਈ ਨੂੰ ਵਿਸ਼ਵ ਭਰ 'ਚ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਜਾਂਦਾ ਹੈ | ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ | ਮਰੀਜ਼ ਦੀ ਸਿਹਤ ਸੰਭਾਲ ਵਿਚ ਡਾਕਟਰ ਦੇ ਨਾਲ-ਨਾਲ ਨਰਸ ਦੀ ਵੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ | ਬਿਮਾਰਾਂ ਅਤੇ ਜ਼ਖਮੀਆਂ ਦੀ ਅਣਥੱਕ ਦੇਖਭਾਲ ਕਰਦੇ ਹੋਏ ਕਈ ਵਾਰ ਮਰੀਜ਼ਾਂ ਨੂੰ ਆਪਣੀ ਪੂਰੀ ਵਾਹ ਲਾ ਕੇ ਮੌਤ ਦੇ ਮੂੰਹ ਵਿਚੋਂ ਵਾਪਸ ਲੈ ਆਉਂਦੇ ਹਨ | ਮਰੀਜ਼ਾਂ ਦੇ ਇਲਾਜ 'ਚ ਇੱਕ ਨਰਸ ਦੀ ਨਿਰਸਵਾਰਥ ਸੇਵਾ ਅਤੇ ਸਮਰਪਣ ਨੂੰ ਸ਼ਬਦਾਂ ਚ ਬਿਆਨ ਕਰਨਾ ਅÏਖਾ ਹੈ | ਸਾਨੂੰ ਨਰਸਾਂ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਸਮੇਂ-ਸਮੇਂ ਤੇ ਉਨ੍ਹਾਂ ਦੀ ਯਤਨਾਂ ਦੀ ਸ਼ਲਾਘਾ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਾਰਿਕਾ, ਡਾ. ਪ੍ਰਭਜੋਤ ਸਿੰਘ, ਨਰਸਿੰਗ ਸਿਸਟਰ ਰਾਜਵਿੰਦਰ ਕੌਰ, ਨਰਸਿੰਗ ਸਿਸਟਰ ਦਿਲਜੀਤ ਕੌਰ ਅਤੇ ਸਮੂਹ ਨਰਸਿੰਗ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਟੀ. ਐੱਫ. ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਬੇਰ ਕਲਾਂ ਵਿਖੇ ਕਈਆਂ ਨੇ ਫੜਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਪੱਲਾ
Ad Position 24